ਜਪਾਨ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਖਾਰਜ ਕੀਤਾ
08:34 PM Sep 06, 2023 IST
ਪੇਈਚਿੰਗ, 6 ਸਤੰਬਰ
ਚੀਨ ਵੱਲੋਂ ਪੂਰਬੀ ਚੀਨ ਸਾਗਰ ’ਚ ਵਿਵਾਦਤ ਸੇਨਕਾਕੂ ਦੀਪਾਂ ਨੂੰ ਆਪਣੇ ਇਲਾਕੇ ’ਚ ਸ਼ਾਮਲ ਕਰਨ ਲਈ ਜਾਰੀ ਨਵੇਂ ‘‘ਨਕਸ਼ੇ’’ ਉੱਤੇ ਜਪਾਨ ਨੇ ਵੀ ਵਿਰੋਧ ਜਤਾਇਆ ਹੈ। ਇਸ ਤੋਂ ਪਹਿਲਾ ਭਾਰਤ, ਫਿਲਪੀਨਜ਼, ਮਲੇਸ਼ੀਆ, ਵੀਅਤਨਾਮ ਅਤੇ ਤਾਇਵਾਨ ਵੀ ਇਸ ਨਕਸ਼ੇ ’ਤੇ ਆਪਣਾ ਵਿਰੋਧ ਜਤਾ ਚੁੱਕੇ ਹਨ। ਜਪਾਨ ਦੇ ਮੁੱਖ ਕੈਬਨਿਟ ਸਕੱਤਰ ਹਿਰੋਕਾਜ਼ੂ ਮਾਤਸੁਨੋ ਨੇ ਮੰਗਲਵਾਰ ਨੂੰ ਟੋਕੀਓ ’ਚ ਮੀਡੀਆ ਨੂੰ ਦੱਸਿਆ ਕਿ ਜਪਾਨ ਨੇ ਪਿਛਲੇ ਮਹੀਨੇ ਪੇਈਚਿੰਗ ਵੱਲੋਂ ਜਾਰੀ ਕੀਤੇ ਇੱਕ ਨਕਸ਼ੇ ’ਤੇ ਰਣਨੀਤਕ ਚੈਨਲ ਰਾਹੀਂ ਚੀਨ ਕੋਲ ਸਖਤ ਵਿਰੋਧ ਦਰਜ ਕਰਵਾਇਆ ਹੈ। ਨਕਸ਼ੇ ਵਿੱਚ ਸੇਨਕਾਕੂ ਨੂੰ ਡਿਓਯੂੁ ਦੀਪ ਵਜੋਂ ਦਰਸਾਇਆ ਗਿਆ ਹੈ। ਪੂਰਬੀ ਚੀਨ ਸਾਗਰ ’ਚ ਜਾਪਾਨੀ ਪ੍ਰਸ਼ਾਸਨ ਵਾਲੇ ਦੀਪਾਂ ’ਤੇ ਚੀਨ ਆਪਣਾ ਦਾਅਵਾ ਕਰਦਾ ਹੈ। -ਏਜੰਸੀ
Advertisement
Advertisement