For the best experience, open
https://m.punjabitribuneonline.com
on your mobile browser.
Advertisement

ਜਾਪਾਨ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 73 ਹੋਈ

07:09 AM Jan 04, 2024 IST
ਜਾਪਾਨ  ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 73 ਹੋਈ
Advertisement

ਸੁਜ਼ੂ (ਜਾਪਾਨ), 3 ਜਨਵਰੀ
ਪੱਛਮੀ ਜਾਪਾਨ ਵਿੱਚ ਆਏ ਭੂਚਾਲ ਦੇ ਸ਼ਕਤੀਸ਼ਾਲੀ ਝਟਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਘੱਟੋ-ਘੱਟ 73 ਹੋ ਚੁੱਕੀ ਹੈ। ਇਸ ਕੁਦਰਤੀ ਆਫਤ ਕਰ ਕੇ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿੱਚ ਕਈ ਲੋਕਾਂ ਦੇ ਅਜੇ ਵੀ ਫਸੇ ਹੋਣ ਦੀ ਸੰਭਾਵਨਾ ਦਰਮਿਆਨ ਅੱਜ ਵੀ ਬਚਾਅ ਕਰਮੀਆਂ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ। ਜਾਪਾਨ ਦੇ ਇਸ਼ੀਕਾਵਾ ਪ੍ਰਾਂਤ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਅੱਜ ਵੀ 4.9 ਤੀਬਰਤਾ ਦੇ ਝਟਕੇ ਮਹਿਸੂਸ ਹੋਏ। ਇਹ ਸੋਮਵਾਰ ਦੁਪਹਿਰ ਨੂੰ ਆਏ 7.6 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਹਿਸੂਸ ਕੀਤੇ ਗਏ ਕਈ ਝਟਕਿਆਂ ’ਚੋਂ ਇਕ ਸਨ। ਭੂਚਾਲ ਦਾ ਕੇਂਦਰ ਟੋਕੀਓ ਤੋਂ ਕਰੀਬ 300 ਕਿਲੋਮੀਟਰ ਦੂਰ ਨੋਟੋ ਨੇੜੇ ਸੀ। ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ, ਜਿਸ ਮਗਰੋਂ ਕੁਝ ਥਾਵਾਂ ’ਤੇ ਇਕ ਮੀਟਰ ਤੋਂ ਜ਼ਿਆਦਾ ਉੱਚੀਆਂ ਲਹਿਰਾਂ ਉੱਠੀਆਂ। -ਏਪੀ

Advertisement

Advertisement
Author Image

joginder kumar

View all posts

Advertisement
Advertisement
×