For the best experience, open
https://m.punjabitribuneonline.com
on your mobile browser.
Advertisement

ਜਪਾਨ: ਹਾਕਮ ਧਿਰ ਦੇ ਹੈੱਡਕੁਆਰਟਰ ’ਤੇ ਬੰਬ ਨਾਲ ਹਮਲਾ

08:15 AM Oct 20, 2024 IST
ਜਪਾਨ  ਹਾਕਮ ਧਿਰ ਦੇ ਹੈੱਡਕੁਆਰਟਰ ’ਤੇ ਬੰਬ ਨਾਲ ਹਮਲਾ
ਟੋਕੀਓ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇੜੇ ਕੰਧ ਨਾਲ ਟਕਰਾਈ ਕਾਰ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਰਾਇਟਰਜ਼
Advertisement

ਟੋਕੀਓ, 19 ਅਕਤੂਬਰ
ਜਪਾਨ ਦੀ ਹਾਕਮ ਧਿਰ ਲਿਬਰਲ ਡੈਮੋਕਰੈਟਿਕ ਪਾਰਟੀ ਦੇ ਹੈੱਡਕੁਆਰਟਰ ’ਚ ਅੱਜ ਇੱਕ ਵਿਅਕਤੀ ਨੇ ਕਈ ਬੰਬ ਸੁੱਟੇ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਕੰਧ ’ਚ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਟੋਕੀਓ ਪੁਲੀਸ ਅਨੁਸਾਰ ਇਸ ਘਟਨਾ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਮਲਾਵਰ ਦੀ ਪਛਾਣ ਅਤਸੁਨੋਬੂ ਉਸੁਦਾ ਵਜੋਂ ਕੀਤੀ ਗਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲੇ ਦਾ ਮਕਸਦ ਸਪੱਸ਼ਟ ਨਹੀਂ ਹੋਇਆ ਪਰ ਜਪਾਨੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਸੋਸ਼ਲ ਮੀਡੀਆ ’ਤੇ ਉਸੁਦਾ ਦੀ ਇੱਕ ਕਥਿਤ ਪੋਸਟ ਹੈ ਜਿਸ ’ਚ ਉਹ ਜਪਾਨੀ ਕਾਨੂੰਨ ਤਹਿਤ ਚੋਣ ਲੜਨ ਲਈ ਲੋੜੀਂਦੀ ਧਨ ਰਾਸ਼ੀ ਬਾਰੇ ਸ਼ਿਕਾਇਤ ਕਰ ਰਿਹਾ ਹੈ। ਮੀਡੀਆ ਨੇ ਅਣਜਾਣ ਸਰੋਤਾਂ ਦੇ ਹਵਾਲੇ ਨੇ ਦੱਸਿਆ ਕਿ ਉਸੁਦਾ ਨੇ ਪ੍ਰਮਾਣੂ ਪਲਾਂਟਾਂ ਖ਼ਿਲਾਫ਼ ਰੋਸ ਮੁਜ਼ਾਹਰਿਆਂ ’ਚ ਵੀ ਹਿੱਸਾ ਲਿਆ ਸੀ। -ਏਪੀ

Advertisement

Advertisement
Advertisement
Author Image

Advertisement