ਢੱਕੀ ਸਾਹਿਬ ਵਿਖੇ ਜਪ-ਤਪ ਕੀਰਤਨ ਦੀਵਾਨ ਸਮਾਪਤ
ਦੇਵਿੰਦਰ ਸਿੰਘ ਜੱਗੀ
ਪਾਇਲ, 6 ਜੁਲਾਈ
ਸੰਤ ਦਰਸ਼ਨ ਸਿੰਘ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵੱਲੋਂ 40 ਰੋਜ਼ਾ ਜਪ-ਤਪ ਕੀਰਤਨ ਸਮਾਗਮ ਕਰਵਾਏ ਗਏ। ਅੰਮ੍ਰਿਤ ਵੇਲੇ ਆਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਮੱਸਿਆ ਦੇ ਦਿਹਾੜੇ ’ਤੇ ਦੀਵਾਨ ਸਜਾਏ ਗਏ। ਇਸ ਵਿਚ ਬਾਬਾ ਦਲਜੀਤ ਸਿੰਘ ਹਿੰਮਤਗੜ੍ਹ ਅਤੇ ਤਪੋਬਣ ਦੇ ਹਜ਼ੂਰੀ ਜਥੇ ਨੇ ਕੀਰਤਨ ਕੀਤਾ। 40 ਰੋਜ਼ਾ ਜਪ-ਤਪ ਕੀਰਤਨ ਦੀਵਾਨਾਂ ਦੀ ਸੰਪੂਰਨਤਾ ਮੌਕੇ ਸੰਤ ਦਰਸ਼ਨ ਸਿੰਘ ਸੰਗਤ ਨੂੰ ਨਾਮ ਜਪਣ ਦੀਆਂ ਜੁਗਤੀਆਂ ਤੇ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ’ਤੇ ਰੋਸ਼ਨੀ ਪਾਈ।
ਸਮਾਗਮ ਦੀ ਸਮਾਪਤੀ ਸਮੇਂ ਸੰਤ ਖ਼ਾਲਸਾ ਅਤੇ ਉਨ੍ਹਾਂ ਦੇ ਮਾਤਾ ਰਾਜਿੰਦਰ ਕੌਰ ਦਾ ਇਲਾਕੇ ਦੀ ਸੰਗਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਵਿੱਚ ਖੀਰ-ਪੂੜਿਆਂ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਬਾਬਾ ਹਿੰਮਤ ਸਿੰਘ ਰਾਮਪੁਰ ਛੰਨਾ, ਬਾਬਾ ਲਖਬੀਰ ਸਿੰਘ, ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਭਾਈ ਹਰਵੰਤ ਸਿੰਘ, ਭਾਈ ਰਣਬੀਰ ਸਿੰਘ, ਭਾਈ ਹਰਕੀਰਤ ਸਿੰਘ, ਗੁਰਪ੍ਰੀਤ ਸਿੰਘ ਮਕਸੂਦੜਾ, ਭਾਈ ਸਰਜੰਟ ਸਿੰਘ ਘੁਡਾਣੀ ਕਲਾਂ, ਮਸਤਾਨ ਸਿੰਘ ਪੂਰਬਾ, ਪਰਮਿੰਦਰ ਸਿੰਘ ਗੁੱਜਰਵਾਲ, ਜਸਵਿੰਦਰ ਸਿੰਘ ਰਾਜੀ ਮਕਸੂਦੜਾ, ਰਾਜਿੰਦਰ ਸਿੰਘ ਮਕਸੂਦੜਾ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਭਾਈ ਜੀਤ ਸਿੰਘ ਮਕਸੂਦੜਾ ਨੇ ਨਿਭਾਈ।