ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਗਜੂ ਬੀਬੀਆਂ

12:31 PM Jan 09, 2023 IST

ਵਾਂ ਸਾਲ ਫ਼ੌਜੀ ਤਾਇਨਾਤੀ ਵਿਚ ਔਰਤਾਂ ਦੀ ਬਰਾਬਰੀ ਪੱਖੋਂ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ ਕਿਉਂਕਿ ਇਸ ਦੀ ਸ਼ੁਰੂਆਤ ਦੋ ਅਹਿਮ ਤੇ ਇਤਿਹਾਸਕ ਘਟਨਾਵਾਂ ਨਾਲ ਹੋਈ ਹੈ। ਪਹਿਲੀ ਘਟਨਾ ਇਹ ਕਿ ਕੋਰ ਆਫ ਇੰਜਨੀਅਰਜ਼ ਨਾਲ ਸਬੰਧਤ ਕੈਪਟਨ ਸ਼ਿਵਾ ਚੌਹਾਨ ਸਿਆਚਿਨ ਗਲੇਸ਼ੀਅਰ ਦੇ ਚੁਣੌਤੀ ਭਰੇ ਮੋਰਚੇ ਉਤੇ ਅਰਪੇਸ਼ਨਲ ਤੌਰ ‘ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਉਸ ਨੇ ਪਿਛਾਂਹਖਿਚੂ ਆਲੋਚਕਾਂ ਨੂੰ ਗ਼ਲਤ ਸਾਬਤ ਕਰਦਿਆਂ ਦਿਖਾਇਆ ਕਿ ਦੁਨੀਆ ਦੇ ਸਭ ਤੋਂ ਉੱਚੇ ਮੈਦਾਨ-ਏ-ਜੰਗ ਵਿਚ ਤਾਇਨਾਤੀ ਲਈ ਕਾਬਲ ਹੋਣ ਵਾਸਤੇ ਲੋੜੀਂਦੀ ਸਰੀਰਕ ਟਰੇਨਿੰਗ ਵਿਚ ਮੁਹਾਰਤ ਹਾਸਲ ਕਰਨ ਵਿਚ ਔਰਤਾਂ ਪਿੱਛੇ ਨਹੀਂ ਹਨ; ਅਜਿਹੇ ਜੋਖ਼ਮ ਭਰੇ ਕਾਰਜਾਂ ਲਈ ਆਪਣੇ ਦਾਈਏ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਸਮੁੰਦਰੀ ਸਤਹਿ ਤੋਂ 20 ਹਜ਼ਾਰ ਫੁੱਟ ਦੀ ਉਚਾਈ ਵਾਲੇ ਇਸ ਖ਼ਿੱਤੇ ਵਿਚ ਬਿਹਤਰ ਸੇਵਾ ਨਿਭਾਉਣ ਲਈ ਫ਼ੌਜੀਆਂ ਨੂੰ ਬਹੁਤ ਕਰੜੀ ਮਿਹਨਤ ਵਾਲੇ ਅਭਿਆਸ ਕਰਨੇ ਪੈਂਦੇ ਹਨ। ਨਾਲ ਹੀ ਬਰਫ਼ ਦੀ ਕੰਧ ਉਤੇ ਚੜ੍ਹਨ ਅਤੇ ਬਰਫ਼ ਦੇ ਤੋਦੇ ਖਿਸਕਣ ਤੇ ਬਰਫ਼ ਦੀਆਂ ਦਰਾੜਾਂ ਤੋਂ ਬਚਾਅ ਸਬੰਧੀ ਅਪਰੇਸ਼ਨ ਸਰ ਕਰਨੇ ਸਿੱਖਣੇ ਪੈਂਦੇ ਹਨ। ਇਸ ਤੋਂ ਇਲਾਵਾ ਸੀਤ-ਡੰਗ (frostbite) ਤੇ ਹੱਡ ਚੀਰਵੀਆਂ ਠੰਢੀਆਂ ਹਵਾਵਾਂ ਨਾਲ ਜੂਝਣਾ ਹੁੰਦਾ ਹੈ। ਕੈਪਟਨ ਸ਼ਿਵਾ ਦੇ ਇਸ ਤਬਾਦਲੇ ਤੇ ਤਾਇਨਾਤੀ ਨੇ ਉਸ ਦੀਆਂ ਹੋਰ ਸਾਥਣਾਂ ਲਈ ਵੀ ਅਜਿਹਾ ਮਾਣ ਹਾਸਲ ਕਰਨ ਦਾ ਰਾਹ ਪੱਧਰਾ ਕੀਤਾ ਹੈ।

Advertisement

ਇਸ ਪਿੱਛੋਂ 2023 ਦਾ ਪਹਿਲਾ ਹਫ਼ਤਾ ਖ਼ਤਮ ਹੋਣ ਤੋਂ ਪਹਿਲਾਂ ਹੀ ਭਾਰਤ ਲਈ ਇਕ ਹਰ ਮਾਣਮੱਤਾ ਮੌਕਾ ਆਇਆ ਜਦੋਂ ਇਸ ਨੇ ਸੂਡਾਨ ਤੇ ਦੱਖਣੀ ਸੂਡਾਨ ਦੀ ਸਰਹੱਦ ਉਤੇ ਗੜਬੜਜ਼ਦਾ ਆਬੇਈ ਇਲਾਕੇ ਵਿਚ ਸੰਯੁਕਤ ਰਾਸ਼ਟਰ (ਯੂਐਨ) ਦੀ ਸ਼ਾਂਤੀ ਸੈਨਾ ਵਿਚ ਤਾਇਨਾਤੀ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਾਰੀਆਂ ਔਰਤਾਂ ਉਤੇ ਆਧਾਰਤ ਪਲਟਨ (ਦੋ ਅਫ਼ਸਰਾਂ ਤੇ 25 ਫ਼ੌਜੀ ਜਵਾਨ ਮਹਿਲਾਵਾਂ ਵਾਲੀ) ਭੇਜੀ ਹੈ। ਔਰਤਾਂ ਆਮ ਕਰ ਕੇ ਉਨ੍ਹਾਂ ਮਹਿਲਾਵਾਂ ਤੇ ਬੱਚਿਆਂ ਨਾਲ ਬਿਹਤਰ ਢੰਗ ਨਾਲ ਜੁੜ ਸਕਦੀਆਂ ਹਨ ਜਿਹੜੇ ਟਕਰਾਅ ਵਾਲੇ ਇਲਾਕਿਆਂ ਵਿਚ ਬਹੁਤ ਦੁੱਖ-ਦਰਦ ਝੱਲਦੇ ਹਨ। ਮਨੁੱਖੀ ਸੰਕਟ ਦੀ ਘੜੀ ਵਿਚ ਉਨ੍ਹਾਂ ਦੀ ਭੂਮਿਕਾ ਵਿਚ ਗਸ਼ਤ ਕਰਨਾ, ਸਥਾਨਕ ਲੋਕਾਂ ਨਾਲ ਰਾਬਤਾ ਬਣਾਉਣਾ, ਜਾਣਕਾਰੀ ਇਕੱਤਰ ਕਰਨਾ ਆਦਿ ਸ਼ਾਮਲ ਹਨ। ਇਹ ਕੰਮ ਅਮਨ-ਬਹਾਲੀ ਅਮਲ ਦਾ ਅਹਿਮ ਹਿੱਸਾ ਹਨ।

ਯੂਐਨ ਸ਼ਾਂਤੀ ਮਿਸ਼ਨ ਵਿਚ 2014 ‘ਚ ਸਾਈਪ੍ਰਸ ਵਿਖੇ ਪਹਿਲੀ ਮਹਿਲਾ ਫੋਰਸ ਕਮਾਂਡਰ ਵਜੋਂ ਨਾਰਵੇ ਦੀ ਮੇਜਰ ਜਨਰਲ ਕ੍ਰਿਸਟਿਨਾ ਲੁੰਡ ਦੀ ਨਿਯੁਕਤੀ ਇਤਿਹਾਸਕ ਘਟਨਾ ਸੀ ਜਿਹੜੀ ਇਨ੍ਹਾਂ ਹੁਣ ਤੱਕ ਮਰਦ-ਪ੍ਰਧਾਨਤਾ ਵਾਲੇ ਰਹੇ ਖੇਤਰਾਂ ਵਿਚ ਔਰਤਾਂ ਨੂੰ ਵੀ ਸ਼ਾਮਲ ਕਰਨ ਦੀ ਤਬਦੀਲੀ ਨੂੰ ਤਸਲੀਮ ਕਰਦੀ ਹੈ। ਆਪਣੀ ਡਿਊਟੀ ਦੇ ਸਿਖਰਲੇ ਮੁਕਾਮਾਂ ਉਤੇ ਤਾਇਨਾਤੀ ਦੌਰਾਨ ਉਨ੍ਹਾਂ ਦੀ ਕਾਰਕਰਦਗੀ ਨੇ ਬਹੁਤ ਵਾਰ ਇਸ ਗੱਲ ਨੂੰ ਸਾਬਤ ਕੀਤਾ ਕਿ ਔਰਤਾਂ ਟਕਰਾਅ ਨੂੰ ਰੋਕਣ ਤੇ ਇਨ੍ਹਾਂ ਨੂੰ ਹੱਲ ਕਰਨ, ਗੱਲਬਾਤ ਕਰਨ, ਅਮਨ ਬਹਾਲੀ, ਮਨੁੱਖਤਾਵਾਦੀ ਪ੍ਰਤੀਕਿਰਿਆਵਾਂ ਅਤੇ ਟਕਰਾਅ ਤੋਂ ਬਾਅਦ ਦੀ ਮੁੜ-ਉਸਾਰੀ, ਅਮਨ ਤੇ ਸੁਰੱਖਿਆ ਲਈ ਬਹੁਤ ਹੀ ਪ੍ਰਤਿਭਾਵਾਨ ਹੁੰਦੀਆਂ ਹਨ। ਮੇਜਰ ਜਨਰਲ ਲੁੰਡ ਮਹਿਲਾ ਫ਼ੌਜੀ ਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸੇ ਤਰ੍ਹਾਂ ਕਈ ਹੋਰ ਦੇਸ਼ਾਂ ਦੀਆਂ ਫ਼ੌਜਾਂ ਦੀਆਂ ਦਲੇਰ ਸਟਾਰ ਮਹਿਲਾਵਾਂ ਵੀ ਰੋਲ ਮਾਡਲ ਹਨ ਜਿਨ੍ਹਾਂ ਨੇ ਮਰਦ-ਔਰਤ ਵਿਤਕਰੇ ‘ਤੇ ਆਧਾਰਿਤ ਉੱਚੀਆਂ ਦੀਵਾਰਾਂ ਨੂੰ ਛੜੱਪੇ ਮਾਰ ਕੇ ਟੱਪਿਆ ਹੈ ਪਰ ਹਾਲੇ ਵੀ ਔਰਤਾਂ ਨੂੰ ਮਰਦ-ਪ੍ਰਧਾਨ ਸੋਚ ਤੋਂ ਪੈਦਾ ਹੋਈ ਮਾਨਸਿਕਤਾ ਅਤੇ ਵਿਤਕਰਿਆਂ ਵਿਰੁੱਧ ਲੜਨਾ ਤੇ ਉਨ੍ਹਾਂ ਨੂੰ ਪਛਾੜਨਾ ਪੈਣਾ ਹੈ।

Advertisement

Advertisement