ਜੰਡਿਆਲਾ ਪੁਲੀਸ ਨੇ ਥਾਣੇ ਅੱਗੇ ਸੁਰੱਖਿਆ ਵਧਾਈ
07:12 AM Dec 22, 2024 IST
Advertisement
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 21 ਦਸੰਬਰ
ਥਾਣਾ ਜੰਡਿਆਲਾ ਗੁਰੂ ਦੀ ਸੁਰੱਖਿਆ ਲਈ ਪੁਲੀਸ ਪੂਰੀ ਮੁਸਤੈਦ ਹੈ। ਪਿਛਲੇ ਦਿਨੀਂ ਕਈ ਥਾਵਾਂ ’ਤੇ ਥਾਣਿਆਂ ਅੱਗੇ ਹੋਏ ਧਮਾਕਿਆਂ ਦੇ ਮੱਦੇਨਜ਼ਰ ਪੁਲੀਸ ਨੇ ਸਥਾਨਕ ਥਾਣੇ ਦੇ ਮੁੱਖ ਗੇਟ ਨੂੰ ਲੋਹੇ ਦੀਆਂ ਚਾਦਰਾਂ ਲਾ ਕੇ ਮਜ਼ਬੂਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਗੇਟਾਂ ਦੇ ਨਾਲ ਨਵੇਂ ਮੋਰਚੇ ਬਣਾ ਕੇ ਸੰਤਰੀ ਤਾਇਨਾਤ ਕਰ ਦਿੱਤੇ ਹਨ ਅਤੇ ਥਾਣੇ ਦੀ ਚਾਰਦੀਵਾਰੀ ਉੱਚੀ ਕੀਤੀ ਜਾ ਰਹੀ ਹੈ। ਜੰਡਿਆਲਾ ਗੁਰੂ ਦੇ ਡੀਐੱਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਥਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਮੁਸਤੈਦੀ ਨਾਲ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਆਉਣ ਵਾਲਿਆਂ ਦੀ ਪੁਲੀਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਵੱਲੋਂ ਨਾਕੇ ਲਾ ਦਿੱਤੇ ਹਨ।
Advertisement
Advertisement
Advertisement