For the best experience, open
https://m.punjabitribuneonline.com
on your mobile browser.
Advertisement

ਜੰਡਿਆਲਾ ਗੁਰੂ: ਐਕਸਿਸ ਬੈਂਕ ’ਚ ਚੋਰੀ ਦੀ ਕੋਸ਼ਿਸ਼

02:38 PM Aug 17, 2023 IST
ਜੰਡਿਆਲਾ ਗੁਰੂ  ਐਕਸਿਸ ਬੈਂਕ ’ਚ ਚੋਰੀ ਦੀ ਕੋਸ਼ਿਸ਼
Advertisement

ਸਿਮਰਤ ਪਾਲ ਸਿੰਘ
ਜੰਡਿਆਲਾ ਗੁਰੂ, 17 ਅਗਸਤ
ਇੱਥੋਂ ਨਜ਼ਦੀਕੀ ਗਹਿਰੀ ਮੰਡੀ ਸੜਕ 'ਤੇ ਸਥਿਤ ਐਕਸਿਸ ਬੈਂਕ ਦੀ ਬਰਾਂਚ ਵਿੱਚ ਅੱਜ ਤੜਕੇ ਦੋ ਚੋਰਾਂ ਵੱਲੋਂ ਸੰਨ ਲਗਾਈ ਗਈ ਅਤੇ ਬੈਂਕ ਦੇ ਏਟੀਐੱਮ ਦੀ ਤੋੜ ਭੰਨ ਕੀਤੀ। ਤੜਕੇ ਕਰੀਬ 2.30 ਵਜੇ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚੋਂ ਦੋ ਨਕਾਬਪੋਸ਼ ਚੋਰਾਂ ਵੱਲੋਂ ਬੈਂਕ ਦੀ ਕੰਧ ਵਿੱਚ ਸੰਨ ਲਗਾਈ ਅਤੇ ਬੈਂਕ ਵਿੱਚ ਦਾਖਲ ਹੋ ਗਏ। ਬੈਂਕ ਦੇ ਕੱਲਸਟਰ ਹੈੱਡ ਸੁਪਰੀਤ ਭਾਟੀਆ ਨੇ ਦੱਸਿਆ ਸਵੇਰੇ ਕਰੀਬ 7.45 ਵਜੇ ਬੈਂਕ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚੋਂ ਕਿਸੇ ਨੇ ਬੈਂਕ ਦੀ ਕੰਧ ਨੂੰ ਸੰਨ ਲਗਾਈ ਹੈ। ਬੈਂਕ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਬੈਂਕ ਖੋਲ੍ਹ ਕੇ ਦੇਖਿਆ ਕਿ ਏਟੀਐੱਮ ਦੀ ਕੰਧ ਵਿੱਚ ਪਾੜ ਪਿਆ ਹੋਇਆ ਸੀ ਅਤੇ ਬੈਂਕ ਦਾ ਏਟੀਐਮ ਟੁੱਟਿਆ ਹੋਇਆ ਸੀ। ਸੀਸੀ ਟੀਵੀ ਦੀ ਫੁਟੇਜ ਦੇਖਣ ਤੇ ਪਤਾ ਲੱਗਿਆ ਦੋ ਨਕਾਬਪੋਸ਼ ਚੋਰ ਬੈਂਕ ਦੇ ਏਟੀਐੱਮ ਦੀ ਕੰਧ ਪਾੜ ਕੇ ਅੰਦਰ ਦਾਖਲ ਹੋਏ ਅਤੇ ਅੰਦਰ ਦਾਖਲ ਹੁੰਦਿਆਂ ਹੀ ਉਨ੍ਹਾਂ ਵੱਲੋਂ ਸੀਸੀ ਟੀਵੀ ਕੈਮਰੇ ਨੂੰ ਛੱਤ ਵੱਲ ਮੋੜ ਦਿੱਤਾ ਗਿਆ ਅਤੇ ਏਟੀਐੱਮ ਦੀ ਭੰਨ ਤੋੜ ਕੀਤੀ ਗਈ। ਚੋਰ ਏਟੀਐੱਮ ਵਿੱਚੋਂ ਪੈਸੇ ਕੱਢਣ ਵਿੱਚ ਨਾਕਾਮ ਰਹੇ ਅਤੇ ਫਰਾਰ ਹੋ ਗਏ। ਬੈਂਕ ਵੱਲੋਂ ਇਸ ਦੀ ਸੂਚਨਾ ਗਹਿਰੀ ਮੰਡੀ ਪੁਲੀਸ ਚੌਕੀ ਵਿੱਚ ਦੇ ਦਿੱਤੀ ਗਈ ਹੈ।

Advertisement

Advertisement

Advertisement
Author Image

Advertisement