ਜੰਡਿਆਲਾ ਗੁਰੂ: ਰੈਸਟੋਰੈਂਟ ਤੋਂ ਪਿਸਤੌਲ ਦਿਖਾ ਕੇ 32000 ਰੁਪਏ ਤੇ ਦੋ ਮੋਬਾਈਲ ਫੋਨ ਲੁੱਟੇ
05:41 PM Aug 21, 2024 IST
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 21 ਅਗਸਤ
ਇਥੇ ਸਰਾਏ ਰੋਡ ਉਪਰ ਹੈਲੋ ਫੂਡ ਰੈਸਟੋਰੈਂਟ ਵਿਖੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਲੁੱਟ ਕੀਤੀ। ਰੈਸਟੋਰੈਂਟ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਉਹ ਮਜੀਠੇ ਦੇ ਪਿੰਡ ਭੁੱਲਰ ਦਾ ਵਸਨੀਕ ਹੈ ਅਤੇ ਜੰਡਿਆਲਾ ਗੁਰੂ ਵਿਖੇ ਸਰਾਏ ਰੋਡ 'ਤੇ ਹੈਲੋ ਫੂਡ ਰੈਸਟੋਰੈਂਟ ਚਲਾਉਂਦਾ ਹੈ। ਰੈਸਟੋਰੈਂਟ ਵਿਚ ਵਾਰਦਾਤ ਮੌਕੇ ਮੈਨੇਜਰ ਰਣਜੀਤ ਸਿੰਘ ਅਤੇ ਹੋਰ ਮੁਲਾਜ਼ਮ ਸਨ। ਬੀਤੀ ਰਾਤ ਕਰੀਬ 10. 20 ਵਜੇ ਉਸ ਦੇ ਰੈਸਟੋਰੈਂਟ ਦੇ ਮੈਨੇਜਰ ਨੇ ਉਸ ਨੂੰ ਫੋਨ ਉੱਪਰ ਦੱਸਿਆ ਕਿ ਤਿੰਨ ਅਣਪਛਾਤੇ ਲੁਟੇਰਿਆਂ ਨੇ ਰੈਸਟੋਰੈਂਟ ਤੋਂ ਪਿਸਤੌਲ ਦਿਖਾ ਕੇ 32,000 ਰੁਪਏ ਅਤੇ ਦੋ ਮੋਬਾਈਲ ਫੋਨ ਲੁੱਟ ਲਏ ਹਨ। ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
Advertisement
Advertisement