ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਡਿਆਲਾ ਗੁਰੂ: ਪੁਲੀਸ ਅਤੇ ਨਸ਼ਾ ਤਸਕਰ ਵਿਚਾਲ ਮੁਕਾਬਲਾ, ਕਿਲੋ ਹੈਰੋਇਨ ਤੇ ਪਿਸਤੋਲ ਸਮੇਤ ਮੁਲਜ਼ਮ ਕਾਬੂ

01:19 PM Aug 03, 2023 IST
featuredImage featuredImage

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਅਗਸਤ
ਇੱਥੋਂ ਨਜ਼ਦੀਕੀ ਅੰਮ੍ਰਿਤਸਰ-ਜਲੰਧਰ ਜੀਟੀ ਰੋਡ 'ਤੇ ਸਥਿਅਤ ਕਸਬਾ ਮਾਨਾਂਵਾਲਾ ਵਿਖੇ ਪੁਲੀਸ ਅਤੇ ਥਾਰ ਸਵਾਰ ਕਥਿਤ ਨਸ਼ਾ ਤਸਕਰ ਦਰਮਿਆਨ ਮੁਕਾਬਲਾ ਹੋਇਆ। ਥਾਣਾ ਚਾਟੀਵਿੰਡ ਅਧੀਨ ਕਸਬਾ ਮਾਨਾਂਵਾਲਾ ਦੀ ਡਰੇਨ ਨੇੜੇ ਰਾਤ ਕਰੀਬ 9 ਵਜੇ ਥਾਰ ਉੱਪਰ ਗੋਲੀਆਂ ਚੱਲਣ ਦੀ ਖ਼ਬਰ ਮਿਲਣ ਤੋਂ ਬਾਅਦ ਥਾਣਾ ਚਾਟੀਵਿੰਡ ਦੇ ਐੱਸਐੱਚਓ ਅਜੈਪਾਲ ਸਿੰਘ ਮੌਕੇ 'ਤੇ ਪਹੁੰਚੇ ਤਾਂ ਜੀਟੀ ਰੋਡ ਉਪਰ ਜੀਪ ਖੜੀ ਮਿਲੀ, ਜਿਸ ਦਾ ਅਗਲਾ ਟਾਇਰ ਗੋਲੀਆਂ ਵੱਜਣ ਕਾਰਨ ਪਾੜ ਚੁੱਕਾ ਸੀ ਅਤੇ ਕਈ ਥਾਵਾਂ 'ਤੇ ਹੋਰ ਵੀ ਗੋਲੀਆਂ ਵੱਜੀਆਂ ਦਿਖਾਈ ਦਿੱਤੀਆਂ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਚਓ ਨੇ ਦੱਸਿਆ ਬੀਤੀ ਰਾਤ ਥਾਰ ਤਰਨਤਾਰਨ ਵਾਲੇ ਪਾਸਿਓਂ ਆ ਰਹੀ ਸੀ, ਜਿਸ ਦਾ ਪਿੱਛਾ ਅੰਮ੍ਰਿਤਸਰ ਦਿਹਾਤੀ ਪੁਲੀਸ ਕਰ ਰਹੀ ਸੀ ਅਤੇ ਮਾਨਾਂਵਾਲਾ ਵਿਖੇ ਮੁਕਾਬਲੇ ਤੋਂ ਬਾਅਦ ਪੁਲੀਸ ਨੇ ਥਾਰ ਸਵਾਰ ਨੂੰ ਕਾਬੂ ਲਿਆ।

Advertisement

ਇੰਚਾਰਜ ਸਪੈਸ਼ਲ ਸੈੱਲ ਨੂੰ ਸੂਹ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ਵਿੱਚ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨਤਾਰਨ ਵਾਲੇ ਪਾਸੇ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਹੈ। ਇੰਚਾਰਜ ਨੇ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਾਇਆ ਹੋਇਆ ਸੀ, ਜਦੋਂ ਮੁਲਜ਼ਮ ਨਾਕੇ ’ਤੇ ਪੁੱਜਿਆ ਤਾਂ ਪੁਲੀਸ ਨੇ ਉਸ ਦੀ ਕਰ ਰੋਕਣੀ ਚਾਹੀ ਪਰ ਉਸ ਨੇ ਪੁਲੀਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਅਤੇ ਨਾਕਾ ਤੋੜ ਕੇ ਭੱਜ ਗਿਆ। ਟੀਮ ਨੇ ਉਸ ਦਾ ਪਿੱਛਾ ਕਰਕੇ ਮਾਨਾਂਵਾਲਾ ਨੇੜੇ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਉਸ ਕੋਲੋਂ ਚੀਨੀ ਪਿਸਤੌਲ 30 ਬੋਰ ਅਤੇ 5 ਕਾਰਤੂਬ ਅਤੇ ਕਿਲੋ ਹੈਰੋਇਨ ਬਰਾਮਦ ਹੋਈ।

Advertisement

Advertisement