For the best experience, open
https://m.punjabitribuneonline.com
on your mobile browser.
Advertisement

ਜੰਡਿਆਲਾ ਗੁਰੂ: ਨਾਕੇ ’ਤੇ ਪੁਲੀਸ ਮੁਲਾਜ਼ਮਾਂ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼, ਨੌਜਵਾਨ ਜ਼ਖ਼ਮੀ ਤੇ ਤਿੰਨ ਐਕਟਿਵਾ ਦਰੜੀਆਂ

05:47 PM Dec 09, 2023 IST
ਜੰਡਿਆਲਾ ਗੁਰੂ  ਨਾਕੇ ’ਤੇ ਪੁਲੀਸ ਮੁਲਾਜ਼ਮਾਂ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼  ਨੌਜਵਾਨ ਜ਼ਖ਼ਮੀ ਤੇ ਤਿੰਨ ਐਕਟਿਵਾ ਦਰੜੀਆਂ
Advertisement

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 9 ਦਸੰਬਰ
ਇਥੋਂ ਦੇ ਘਾਹ ਮੰਡੀ ਚੌਕ ਵਿੱਚ ਰਾਤ ਕਰੀਬ 9.30 ਵਜੇ ਜੰਡਿਆਲਾ ਗੁਰੂ ਦੇ ਐੱਸਐੱਚਓ ਇੰਸਪੈਕਟਰ ਮਖਤਿਆਰ ਸਿੰਘ ਨੇ ਆਪਣੀ ਪੁਲੀਸ ਪਾਰਟੀ ਨਾਲ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਕਾਰ ਨੂੰ ਚੈਕਿੰਗ ਵਾਸਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਚਾਲਕ ਨੇ ਮੁਲਾਜ਼ਮਾਂ ਉੱਪਰ ਕਾਰ ਕਥਿਤ ਤੌਰ ’ਤੇ ਚੜ੍ਹਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਉੱਥੇ ਖੜਾ ਨੌਜਵਾਨ ਜ਼ਖਮੀ ਹੋ ਗਿਆ ਅਤੇ ਤੇਜ਼ ਰਫਤਾਰ ਕਾਰ ਨੇ ਤਿੰਨ ਐਕਟਵਾ ਵੀ ਟੱਕਰ ਮਾਰ ਦਿੱਤੀ। ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਉਨ੍ਹਾਂ ਇਕ ਦਿਨ ਪਹਿਲਾਂ ਹੀ ਜੰਡਿਆਲਾ ਗੁਰੂ ਥਾਣੇਦਾਰ ਚਾਰਜ ਲਿਆ ਹੈ ਅਤੇ ਉਹ ਆਪਣੀ ਪੁਲੀਸ ਪਾਰਟੀ ਨਾਲ ਰਾਤ ਨੂੰ ਸਥਾਨਕ ਘਾਹ ਮੰਡੀ ਚੌਕ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਮੌਕੇ 20 ਕਾਰ ਡੀਐੱਲ 9 ਸੀਏ 5590 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਕਾਰ ਪੁਲੀਸ ਮੁਲਾਜ਼ਮਾਂ ਉੱਪਰ ਕਥਿਤ ਮਾਰ ਦੇਣ ਦੀ ਨੀਅਤ ਨਾਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਲਾਜ਼ਮ ਤਾਂ ਬਹੁਤ ਮੁਸ਼ਕਲ ਨਾਲ ਬਚੇ ਪਰ ਉੱਥੇ ਖੜ੍ਹਾ ਨੌਜਵਾਨ ਕਾਰ ਦੀ ਲਪੇਟ ਵਿੱਚ ਆ ਗਿਆ ਅਤੇ ਜ਼ਖ਼ਮੀ ਹੋ ਗਿਆ।

Advertisement

ਇਸ ਦੌਰਾਨ ਉੱਥੇ 3 ਐਕਟਿਵਾ ਵੀ ਕਾਰ ਸਵਾਰ ਨੇ ਦਰੜ ਦਿੱਤੀਆਂ। ਐੱਸਐੱਚਓ ਨੇ ਦੱਸਿਆ ਇਹ ਕਾਰਾ ਕਰਨ ਤੋਂ ਬਾਅਦ ਜਦੋਂ ਕਾਰ ਸਵਾਰ ਨੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਅਰਸ਼ਪ੍ਰੀਤ ਸਿੰਘ ਉਰਫ ਕਾਲਾ ਵਾਸੀ ਪਿੰਡ ਜੀਉਬਾਲਾ ਤਰਨ ਤਰਨ ਦੇ ਰੂਪ ਵਿੱਚ ਹੋਈ ਹੈ ਅਤੇ ਜ਼ਖਮੀ ਰਾਹਗੀਰ ਨੌਜਵਾਨ ਦੀ ਪਛਾਣ ਅਰੁਣ ਕੁਮਾਰ ਵਾਸੀ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ ਹੈ, ਜਿਸ ਨੂੰ ਤੁਰੰਤ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਢਲੀ ਤਫਤੀਸ਼ ਵਿੱਚ ਇਹ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਤਰਨ ਤਾਰਨ ਜ਼ਿਲ੍ਹੇ ਵਿੱਚ ਬੈਂਕ ਡਕੈਤੀ ਅਤੇ ਐੱਨਡੀਪੀਐਸ ਐਕਟ ਅਧੀਨ ਮਾਮਲੇ ’ਚ ਪੁਲੀਸ ਨੂੰ ਲੋੜੀਂਦਾ ਸੀ।

Advertisement
Author Image

Advertisement
Advertisement
×