For the best experience, open
https://m.punjabitribuneonline.com
on your mobile browser.
Advertisement

ਜੰਡਿਆਲਾ ਗੁਰੂ: ਪੁਲ ਉੱਪਰੋਂ ਟਰੱਕ ਨਹਿਰ ’ਚ ਡਿੱਗਣ ਕਾਰਨ 2 ਜ਼ਖ਼ਮੀ

11:54 AM Apr 13, 2024 IST
ਜੰਡਿਆਲਾ ਗੁਰੂ  ਪੁਲ ਉੱਪਰੋਂ ਟਰੱਕ ਨਹਿਰ ’ਚ ਡਿੱਗਣ ਕਾਰਨ 2 ਜ਼ਖ਼ਮੀ
Advertisement

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਅਪਰੈਲ
ਇਥੋਂ ਨਜ਼ਦੀਕੀ ਜੀਟੀ ਰੋਡ ਉੱਪਰ ਸਥਿਤ ਨਹਿਰ ਦੇ ਪੁਲ ਉੱਪਰੋਂ ਟਰੱਕ ਨਹਿਰ ਵਿੱਚ ਜਾ ਡਿੱਗਾ। ਹਾਦਸੇ ਵਿੱਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸਵੇਰੇ 8.30 ਵਜੇ ਜੀਟੀ ਰੋਡ ਨਹਿਰ ਦੇ ਪੁਲ ਤੋਂ ਟਰੱਕ ਪੀਬੀ 02 ਈਕਿਉ 8705 ਦਾ ਪਿਛਲਾ ਸੱਜਾ ਟਾਇਰ ਫਟਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੀ ਰੇਲਿੰਗ ਤੋੜਦਾ ਨਹਿਰ ਵਿੱਚ ਡਿੱਗ ਗਿਆ। ਨਹਿਰ ਬੰਦ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਇਸ ਸਬੰਧੀ ਡਰਾਈਵਰ ਡਰਾਈਵਰ ਅਮਰੀਕ ਸਿੰਘ ਵਾਸੀ ਪਿੰਡ ਟੋਬਾ ਰਮਦਾਸ ਨੇ ਦੱਸਿਆ ਉਹ ਹਰਿਆਣਾ ਦੇ ਇੰਦਰੀ ਤੋਂ ਖੰਡ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਇੱਥੇ ਪਹੁੰਚਣ ’ਤੇ ਟਰੱਕ ਦਾ ਪਿਛਲਾ ਟਾਇਰ ਫਟ ਗਿਆ ਤੇ ਪਲਟਣ ਬਾਅਦ ਉਸ ਨੂੰ ਅੱਗ ਲੱਗ ਗਈ, ਜਿਸ ਨੂੰ ਲੋਕਾਂ ਨੇ ਨਹਿਰ ਦੇ ਪਾਣੀ ਅਤੇ ਫਾਇਰ ਬ੍ਰਿਗੇਡ ਦੇ ਵਾਹਨਾਂ ਨਾਲ ਬੁਝਾ ਦਿੱਤਾ। ਟਰੱਕ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Advertisement

Advertisement
Author Image

Advertisement
Advertisement
×