ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਵਿਭਾਗ ਦੀ ਮਦਦ ਲਈ ਅੱਗੇ ਆਈ ਜਮਨਾ ਆਟੋ ਇੰਡਸਟਰੀਜ਼

07:48 AM Jul 03, 2024 IST
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਡਰੋਨ ਅਤੇ ਵਾਕੀ ਟਾਕੀ ਸੈੱਟ ਦਿੰਦੇ ਹੋਏ ਜਮਨਾ ਆਟੋ ਇੰਡਸਟ੍ਰੀਜ਼ ਦੇ ਚੇਅਰਮੈਨ ।

ਪੱਤਰ ਪ੍ਰੇਰਕ
ਯਮੁਨਾਨਗਰ, 2 ਜੁਲਾਈ
ਹਰਿਆਣਾ ਸਰਕਾਰ ਦੇ ਵਾਤਾਵਰਨ, ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ ਦੀ ਪ੍ਰਧਾਨਗੀ ਹੇਠ ਜਮਨਾ ਆਟੋ ਇੰਡਸਟਰੀਜ਼ ਦੇ ਸੀਐੱਸਆਰ ਸੈੱਲ ਨੇ ਹਰਿਆਣਾ ਦੇ ਜੰਗਲਾਤ ਵਿਭਾਗ ਨੂੰ ਜੰਗਲਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਕੁਦਰਤੀ ਆਫ਼ਤਾਂ ਨੂੰ ਰੋਕਣ ਅਤੇ ਉਨ੍ਹਾਂ ’ਤੇ ਨਜ਼ਰ ਰੱਖਣ ਲਈ 1 ਡਰੋਨ ਅਤੇ 4 ਵਾਕੀ ਟਾਕੀ ਸੈੱਟ ਪ੍ਰਦਾਨ ਕੀਤੇ ਗਏ ਹਨ।
ਜਮਨਾ ਆਟੋ ਦੇ ਚੇਅਰਮੈਨ ਅਤੇ ਹਰਿਆਣਾ ਜੈਵ ਵਿਭਿੰਨਤਾ ਬੋਰਡ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਇਹ ਸਾਰਾ ਸਾਮਾਨ ਹਰਿਆਣਾ ਵਣ ਵਿਭਾਗ ਦੀ ਟੀਮ ਨੂੰ ਭੇਟ ਕੀਤਾ। ਇਸ ਮੌਕੇ ਏਪੀਸੀਸੀਐੱਫ ਜੀਐਸ ਸ਼ੁਕਲਾ, ਮੁੱਖ ਜੰਗਲਾਤ (ਅੰਬਾਲਾ) ਵਾਸਵੀ ਤਿਆਗੀ, ਯਮੁਨਾਨਗਰ ਦੇ ਜੰਗਲਾਤ ਅਧਿਕਾਰੀ ਵਰਿੰਦਰ ਸਿੰਘ ਗਿੱਲ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵਰਿੰਦਰ ਪੂਨੀਆ, ਐੱਸਡੀਐੱਮ ਛਛਰੌਲੀ ਰਾਜੇਸ਼ ਪੁਨੀਆ, ਰੇਂਜ ਅਫ਼ਸਰ ਕੁਲਦੀਪ ਸਿੰਘ ਅਤੇ ਜਮਨਾ ਆਟੋ ਕੰਪਨੀ ਤੋਂ ਵਿਕਰਮ ਪਾਲ ਅਤੇ ਨਿਰੰਜਨ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜਮਨਾ ਆਟੋ ਕੰਪਨੀ ਪਿਛਲੇ ਕਈ ਸਾਲਾਂ ਤੋਂ ਆਪਣੇ ਸੀਐੱਸਆਰ ਵਿਭਾਗ ਰਾਹੀਂ ਨਾ ਸਿਰਫ਼ ਸਮਾਜ ਭਲਾਈ ਦੇ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ, ਸਗੋਂ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਵਾਤਾਵਰਨ, ਸਿੱਖਿਆ, ਤਕਨੀਕੀ ਸਿਖਲਾਈ ਅਤੇ ਉਦਯੋਗਾਂ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਕੰਪਨੀ ਦੇ ਸੀਐੱਸਆਰ ਹੈੱਡ ਸੰਯਮ ਮਰਾਠਾ ਨੇ ਸਮੂਹ ਅਧਿਕਾਰੀਆਂ ਨੂੰ ਕੰਪਨੀ ਦੀਆਂ ਵੱਖ-ਵੱਖ ਸਮਾਜਿਕ ਸਰੋਕਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ ਨੇ ਕੰਪਨੀ ਦੀਆਂ ਸੀਐੱਸਆਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕਰਕੇ ਕੰਪਨੀ ਦੇ ਚੇਅਰਮੈਨ, ਮੈਨੇਜਮੈਂਟ ਅਤੇ ਸੀਐਸਆਰ ਵਿਭਾਗ ਦੀ ਭਰਪੂਰ ਸ਼ਲਾਘਾ ਕੀਤੀ, ਵਿਭਾਗ ਦੇ ਕਰਮਚਾਰੀਆਂ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਅਤੇ ਉਨ੍ਹਾਂ ਨੇ ਵੱਧ ਤੋਂ ਵੱਧ ਬੂਟੇ ਲਗਾਉਣ, ਪਿੰਡਾਂ ਵਿੱਚ ਸਾਫ਼-ਸਫ਼ਾਈ ਰੱਖਣ, ਜੰਗਲੀ ਜੀਵਾਂ ਅਤੇ ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ ਅਤੇ ਜਮਨਾ ਆਟੋ ਨੇ ਫਲਦਾਰ ਬੂਟੇ ਲਗਾਏ ਅਤੇ ਜੰਗਲ ਅਤੇ ਜੰਗਲੀ ਜੀਵਾਂ ਨਾਲ ਸਬੰਧਤ ਸਥਾਨਕ ਸਥਾਨਾਂ ਦਾ ਦੌਰਾ ਕੀਤਾ।

Advertisement

Advertisement
Advertisement