For the best experience, open
https://m.punjabitribuneonline.com
on your mobile browser.
Advertisement

ਭਾਰੀ ਬਾਰਸ਼ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਬੰਦ, ਅਨੰਤਨਾਗ ’ਚ ਬਰਫਬਾਰੀ

12:37 PM Apr 29, 2024 IST
ਭਾਰੀ ਬਾਰਸ਼ ਕਾਰਨ ਜੰਮੂ ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਬੰਦ  ਅਨੰਤਨਾਗ ’ਚ ਬਰਫਬਾਰੀ
Advertisement

ਜੰਮੂ, 29 ਅਪਰੈਲ
ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਸਾਰੀ ਰਾਤ ਹੋਈ ਬਾਰਸ਼ ਤੋਂ ਬਾਅਦ ਢਿੱਗਾਂ ਡਿੱਗਣ ਦੀਆਂ ਕਈ ਘਟਨਾਵਾਂ ਦੇ ਮੱਦੇਨਜ਼ਰ ਅੱਜ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਰਾਮਬਨ ਜ਼ਿਲ੍ਹੇ ਦੇ ਮੇਹਰ, ਗੰਗਰੂ, ਮੋਮ ਪਾਸੀ ਅਤੇ ਕਿਸ਼ਤਵਾੜੀ ਪਾਥੇਰ 'ਚ ਢਿੱਗਾਂ ਡਿੱਗਣ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਇਸ ਹਾਈਵੇਅ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਲਗਾਤਾਰ ਬਰਸਾਤ ਕਾਰਨ ਮੁਰੰਮਤ ਦਾ ਕੰਮ ਨਹੀਂ ਹੋ ਰਿਹਾ। ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਇਸ ਰਾਹ ਤੋਂ ਨਾ ਗੁਜ਼ਰਨ।

Advertisement

ਇਸ ਦੌਰਾਨ ਅਨੰਤਨਾਗ ’ਚ ਭਾਰੀ ਬਰਫਬਾਰੀ ਕਾਰਨ ਵਾਹਨ ਫਸ ਗਏ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement
Author Image

Advertisement
Advertisement
×