For the best experience, open
https://m.punjabitribuneonline.com
on your mobile browser.
Advertisement

ਢਿੱਗਾਂ ਡਿੱਗਣ ਕਾਰਨ ਜੰਮੂ ਕਸ਼ਮੀਰ ਹਾਈਵੇਅ ਬੰਦ

08:06 AM Oct 18, 2023 IST
ਢਿੱਗਾਂ ਡਿੱਗਣ ਕਾਰਨ ਜੰਮੂ ਕਸ਼ਮੀਰ ਹਾਈਵੇਅ ਬੰਦ
Advertisement

ਰਾਮਬਨ/ਜੰਮੂ, 17 ਅਕਤੂਬਰ
ਰਾਮਬਨ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਮੰਗਲਵਾਰ ਨੂੰ ਆਵਾਜਾਈ ਲਈ ਬੰਦ ਹੋ ਗਿਆ, ਜਿਸ ਕਾਰਨ 200 ਤੋਂ ਵੱਧ ਵਾਹਨ ਫਸ ਗਏ। ਉੱਚੇ ਇਲਾਕਿਆਂ ‘ਚ ਬਰਫਬਾਰੀ ਅਤੇ ਜੰਮੂ ਖੇਤਰ ਦੇ ਮੈਦਾਨੀ ਇਲਾਕਿਆਂ ‘ਚ ਦੂਜੇ ਦਿਨ ਵੀ ਬਾਰਸ਼ ਜਾਰੀ ਰਹੀ, ਜਿਸ ਨਾਲ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਖ਼ਰਾਬ ਮੌਸਮ ਕਾਰਨ ਰਾਮਬਨ ਜ਼ਿਲ੍ਹੇ ਵਿੱਚ ਸਕੂਲ ਬੰਦ ਕਰ ਦਿੱਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ 270 ਕਿਲੋਮੀਟਰ ਹਾਈਵੇਅ, ਕੈਫੇਟੇਰੀਆ ਮੋੜ ਖੇਤਰ ਦੇ ਦਲਵਾਸ ਅਤੇ ਮੇਹਦ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਰਾਮਬਨ ਜ਼ਿਲ੍ਹੇ ਦੇ ਤ੍ਰਿਸ਼ੂਲ ਮੋੜ ਖੇਤਰ ਵਿੱਚ ਪੱਥਰਬਾਜ਼ੀ ਕਾਰਨ ਬੰਦ ਹੋ ਗਿਆ। ਢਿੱਗਾਂ ਨੂੰ ਸਾਫ਼ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਭਾਰੀ ਮੀਂਹ ਕਾਰਨ ਲੋਕਾਂ ਅਤੇ ਮਸ਼ੀਨਾਂ ਲਈ ਇਸ ਨੂੰ ਸਾਫ਼ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਸ਼ੋਪੀਆਂ ਨੂੰ ਪੁੰਛ ਨਾਲ ਜੋੜਨ ਵਾਲੀ ਮੁਗਲ ਰੋਡ ਨੂੰ ਲਗਾਤਾਰ ਦੂਜੇ ਦਿਨ ਬਰਫਬਾਰੀ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀਰ ਕੀ ਗਲੀ ਖੇਤਰ ‘ਚ ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। ਗੁਲਦੰਡਾ, ਭਦਰਵਾਹ (ਡੋਡਾ), ਮੋਹੂ ਮਾਂਗਟ (ਰਾਮਬਨ), ਪੀਰ ਕੀ ਗਲੀ (ਪੁੰਛ), ਵਰਦਵਾਨ (ਕਿਸ਼ਤਵਾੜ) ਅਤੇ ਪੀਰ ਪੰਚਾਲ ਦੀਆਂ ਪਹਾੜੀਆਂ ਬਰਫਬਾਰੀ ਵਾਲੇ ਖੇਤਰਾਂ ਵਿੱਚ ਸ਼ਾਮਲ ਹਨ। ਮੌਸਮ ਵਿਭਾਗ ਨੇ ਕਿਹਾ ਕਿ ਕੁੱਝ ਇਲਾਕਿਆਂ ਿਵੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਜਾਰੀ ਰਹਿ ਸਕਦੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×