ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਕਮਸ਼ੀਰ: ਡੀਪੀਏਪੀ ਵੱਲੋਂ 13 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

07:15 AM Aug 26, 2024 IST

ਸ੍ਰੀਨਗਰ, 25 ਅਗਸਤ
ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਨੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 13 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਵੱਲੋਂ ਬਣਾਈ ਗਈ ਪਾਰਟੀ ਲਈ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਪਾਰਟੀ ਦੇ ਜਨਰਲ ਸਕੱਤਰ (ਜਥੇਬੰਦਕ) ਆਰਐੱਸ ਚਿਬ ਨੇ ਇਹ ਸੂਚੀ ਜਾਰੀ ਕੀਤੀ। ਸੂਚੀ ਅਨੁਸਾਰ ਪਾਰਟੀ ਨੇ ਡੋਡਾ ਪੂਰਬੀ ਵਿਧਾਨ ਸਭਾ ਹਲਕੇ ਤੋਂ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਦੇਵਸਰ ਤੋਂ ਸਾਬਕਾ ਵਿਧਾਇਕ ਮੁਹੰਮਦ ਅਮੀਨ ਭੱਟ, ਭਦਰਵਾਹ ਤੋਂ ਸਾਬਕਾ ਐਡਵੋਕੇਟ ਜਨਰਲ ਮੁਹੰਮਦ ਅਸਲਮ ਗੋਨੀ, ਡੂਰੁੂ ਤੋਂ ਡੀਡੀਸੀ ਮੈਂਬਰ ਸਲੀਮ ਪੈਰੇ ਅਤੇ ਲੋਲਾਬ ਤੋਂ ਮੁਨੀਰ ਅਹਿਮਦ ਮੀਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਡੀਡੀਸੀ ਮੈਂਬਰ ਬਿਲਾਲ ਅਹਿਮਦ ਦੇਵਾ ਅਨੰਤਨਾਗ ਪੱਛਮੀ ਅਤੇ ਪੀਰ ਬਿਲਾਲ ਅਹਿਮਦ ਹਜ਼ਰਤਬਲ ਤੋਂ ਚੋਣ ਲੜਨਗੇ। -ਪੀਟੀਆਈ

Advertisement

Advertisement