For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਕਠੂਆ ’ਚ ਵਾਹਨ ਖੱਡ ਵਿੱਚ ਡਿੱਗਿਆ, ਇਕ ਜਵਾਨ ਹਲਾਕ

08:41 PM Sep 21, 2024 IST
ਜੰਮੂ ਕਸ਼ਮੀਰ  ਕਠੂਆ ’ਚ ਵਾਹਨ ਖੱਡ ਵਿੱਚ ਡਿੱਗਿਆ  ਇਕ ਜਵਾਨ ਹਲਾਕ
Advertisement

ਜੰਮੂ, 21 ਸਤੰਬਰ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਿਆ। ਇਸ ਹਾਦਸੇ ਵਿੱਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਮਚੇੜੀ-ਬਿਲਾਵਰ ਸੜਕ ’ਤੇ ਸੁਕਰਾਲਾ ਦੇਵੀ ਮੰਦਰ ਨੇੜੇ ਸ਼ੁੱਕਰਵਾਰ ਨੂੰ ਵਾਪਰਿਆ। ਉਸ ਵੇਲੇ ਫੌਜ ਦੇ ਇਹ ਜਵਾਨ ਇਕ ਪੱਛੜੇ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੇ ਸਨ। ਮੌਕੇ ’ਤੇ ਪਹੁੰਚੇ ਸਥਾਨਕ ਲੋਕਾਂ ਤੇ ਬਚਾਅ ਦਲ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਸੱਤ ਫੌਜੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਸਿਪਾਹੀ ਰਾਮਕਿਸ਼ੋਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ

Advertisement

Advertisement
Advertisement
Author Image

Advertisement