ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ: ਉਮਰ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਚੋਣ ਹਾਰੇ

07:20 AM Jun 05, 2024 IST
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਆਉਂਦੇ ਹੋਏ ਉਮਰ ਅਬਦੁੱਲਾ। -ਫੋਟੋ: ਏਐੱਨਆਈ

* ਭਾਜਪਾ ਦੇ ਜਿਤੇਂਦਰ ਤੇ ਜੁਗਲ ਕਿਸ਼ੋਰ ਕ੍ਰਮਵਾਰ ਊਧਮਪੁਰ ਤੇ ਜੰਮੂ ਤੋਂ ਜਿੱਤੇ
* ਬਾਰਾਮੂਲਾ ਤੋਂ ਇੰਜਨੀਅਰ ਰਾਸ਼ਿਦ ਨੇ ਵੀ ਹਾਸਲ ਕੀਤੀ ਜਿੱਤ

Advertisement

ਸ੍ਰੀਨਗਰ, 4 ਜੂਨ
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਕ੍ਰਮਵਾਰ ਬਾਰਾਮੂਲਾ ਤੇ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟਾਂ ਤੋਂ ਹਾਰ ਗਏ ਹਨ। ਬਾਰਾਮੂਲਾ ਤੋਂ ਸਾਬਕਾ ਵਿਧਾਇਕ ਸ਼ੇਖ਼ ਅਬਦੁਲ ਰਾਸ਼ਿਦ, ਸ੍ਰੀਨਗਰ ਤੋਂ ਸੱਯਦ ਰੁਹੁੱਲ੍ਹਾ ਮਹਿਦੀ ਤੇ ਅਨੰਤਨਾਗ-ਰਾਜੌਰੀ ਸੀਟ ਤੋਂ ਮੀਆਂ ਅਲਤਾਫ਼ ਨੇ ਜਿੱਤ ਹਾਸਲ ਕੀਤੀ। ਊਧਮਪੁਰ ਤੋਂ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ 1,24,373 ਵੋਟਾਂ ਤੇ ਜੰਮੂ ਤੋਂ ਮੌਜੂਦਾ ਐੱਮਪੀ ਜੁਗਲ ਕਿਸ਼ੋਰ ਸ਼ਰਮਾ 1,35,498 ਵੋਟਾਂ ਨਾਲ ਜਿੱਤੇ। ਜਿਤੇਂਦਰ ਸਿੰਘ ਨੂੰ ਕਾਂਗਰਸ ਦੇ ਚੌਧਰੀ ਲਾਲ ਸਿੰਘ ਦੇ ਮੁਕਾਬਲੇ 5,71,076 ਵੋਟਾਂ ਤੇ ਸ਼ਰਮਾ ਨੂੰ ਕਾਂਗਰਸ ਦੇ ਰਮਨ ਭੱਲਾ ਦੇ ਮੁਕਾਬਲੇ 6,87,588 ਵੋਟਾਂ ਪਈਆਂ।

ਮਹਿਬੂਬਾ ਮੁਫਤੀ

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੇਲ੍ਹ ਵਿਚ ਬੰਦ ਸਾਬਕਾ ਵਿਧਾਇਕ ਸ਼ੇਖ਼ ਅਬਦੁਲ ਰਾਸ਼ਿਦ ਨੇ ਬਾਰਾਮੂਲਾ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੂੰ 2,04,142 ਵੋਟਾਂ ਦੇ ਫਰਕ ਨਾਲ ਹਰਾਇਆ। ਅਬਦੁੱਲਾ ਨੇ ਬਾਅਦ ਦੁਪਹਿਰ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਹ ਅਟੱਲ ਸਚਾਈ ਨੂੰ ਸਵੀਕਾਰ ਕਰਨ ਦਾ ਸਮਾਂ ਹੈ। ਇੰਜਨੀਅਰ ਰਾਸ਼ਿਦ ਨੂੰ ਉੱਤਰੀ ਕਸ਼ਮੀਰ ਤੋਂ ਮਿਲੀ ਜਿੱਤ ਲਈ ਵਧਾਈ।’’
ਉਧਰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਹਾਰ ਗਈ। ਮੁਫ਼ਤੀ ਨੇ ਵੀ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਲੋਕਾਂ ਵੱਲੋਂ ਦਿੱਤੇ ਫੈਸਲੇ ਦਾ ਸਤਿਕਾਰ ਕਰਦਿਆਂ ਪੀਡੀਪੀ ਵਰਕਰਾਂ ਤੇ ਆਗੂਆਂ ਵੱਲੋਂ ਕੀਤੀ ਸਖ਼ਤ ਮਿਹਨਤ ਤੇ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਮੇਰੇ ਲਈ ਵੋਟ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਦੀ ਹਾਂ। ਜਿੱਤਣਾ ਤੇ ਹਾਰਨਾ ਖੇਡ ਦਾ ਹਿੱਸਾ ਹੈ, ਜੋ ਸਾਨੂੰ ਆਪਣੇ ਰਾਹ ਤੋਂ ਨਹੀਂ ਥਿੜਕਾ ਸਕਦਾ।’’ -ਪੀਟੀਆਈ

Advertisement

Advertisement
Advertisement