For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਅਨੰਤਨਾਗ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ, ਸ੍ਰੀਨਗਰ ਮੁਕਾਬਲੇ ’ਚ ਚਾਰ ਜਵਾਨ ਜ਼ਖ਼ਮੀ

01:26 PM Nov 02, 2024 IST
ਜੰਮੂ ਕਸ਼ਮੀਰ  ਅਨੰਤਨਾਗ ਮੁਕਾਬਲੇ ’ਚ ਦੋ ਦਹਿਸ਼ਤਗਰਦ ਹਲਾਕ  ਸ੍ਰੀਨਗਰ ਮੁਕਾਬਲੇ ’ਚ ਚਾਰ ਜਵਾਨ ਜ਼ਖ਼ਮੀ
ਫਾਈਲ ਫੋਟੋ
Advertisement

ਸ੍ਰੀਨਗਰ, 2 ਨਵੰਬਰ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸ਼ਨਿੱਚਰਵਾਰ ਨੂੰ ਸਲਾਮਤੀ ਦਸਤਿਆਂ ਨਾਲ ਹੋਏ ਇਕ ਮੁਕਾਬਲੇ 'ਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ, ਜਦੋਂਕਿ ਦੂਜੇ ਪਾਸੇ ਆਖ਼ਰੀ ਰਿਪੋਰਟਾਂ ਮਿਲਣ ਤੱਕ ਸ੍ਰੀਨਗਰ ਦੇ ਡਾਊਨਟਾਊਨ ਇਲਾਕੇ 'ਚ ਲੁਕੇ ਹੋਏ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਜਾਰੀ ਸੀ। ਸ੍ਰੀਨਗਰ ਮੁਕਾਬਲੇ ਵਿਚ ਚਾਰ ਸੁਰੱਖਿਆ ਮੁਲਾਜ਼ਮਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀ ਹੋਏ ਸੁਰੱਖਿਆ ਜਵਾਨਾਂ ਵਿਚੋਂ ਦੋ ਸੀਆਰਪੀਐੰਫ ਅਤੇ ਦੋ ਜੰਮੂ-ਕਸ਼ਮੀਰ ਪੁਲੀਸ ਨਾਲ ਸਬੰਧਤ ਹਨ।
ਅਨੰਤਨਾਗ ਵਿਚ ਦਹਿਸ਼ਤਗਰਦਾਂ ਦੇ ਮਾਰੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ, “ਸ਼ਨਿੱਚਰਵਾਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਸ਼ਾਂਗਸ ਦੇ ਲਾਰਨੂ ਜੰਗਲੀ ਇਲਾਕੇ ਵਿੱਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ ਸਨ। ਮਾਰੇ ਗਏ ਅਤਿਵਾਦੀਆਂ ਦੀ ਸਹੀ ਪਛਾਣ ਦਾ ਪਤਾ ਇਲਾਕੇ ਵਿੱਚ ਅਪਰੇਸ਼ਨ ਪੂਰਾ ਹੋਣ ਤੋਂ ਬਾਅਦ ਲਾਇਆ ਜਾਵੇਗਾ।’’
ਇਸ ਦੌਰਾਨ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਦੇ  ਖਾਨਯਾਰ ਖੇਤਰ ਵਿੱਚ ਲੁਕੇ ਹੋਏ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ਹੈ ਕਿਉਂਕਿ ਖੇਤਰ ਵਿੱਚ ਅਜੇ ਵੀ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਬਾਅਦ ਸੁਰੱਖਿਆ ਬਲਾਂ ਨੇ ਸ੍ਰੀਨਗਰ ਸ਼ਹਿਰ ਦੇ ਖਾਨਯਾਰ ਖੇਤਰ ਵਿੱਚ ਇੱਕ ਸੀਏਐਸਓ (ਘੇਬਾਬੰਦੀ ਅਤੇ ਤਲਾਸ਼ੀ ਅਪਰੇਸ਼ਨ) ਸ਼ੁਰੂ ਕੀਤਾ ਸੀ।
ਅਧਿਕਾਰੀਆਂ ਨੇ ਕਿਹਾ, "ਜਿਵੇਂ ਹੀ ਸੁਰੱਖਿਆ ਬਲ ਲੁਕੇ ਹੋਏ ਅਤਿਵਾਦੀਆਂ ਦੇ ਨੇੜੇ ਪੁੱਜੇ ਤਾਂ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੁੱਠਭੇੜ ਸ਼ੁਰੂ ਹੋ ਗਈ, ਜੋ ਹੁਣ ਤੱਕ ਜਾਰੀ ਹੈ।"

Advertisement

ਇਹ ਵੀ ਪੜ੍ਹੋ:

Advertisement

Video: ਬਡਗਾਮ ਹਮਲੇ ਦੀ ਜਾਂਚ ਬਾਰੇ ਫ਼ਾਰੂਕ ਦੇ ਬਿਆਨ ਤੋਂ ਸਿਆਸਤ ਭਖ਼ੀ

Encounter breaks out in JK: ਸ੍ਰੀਨਗਰ ’ਚ ਸੁਰੱਖਿਆ ਦਸਤਿਆਂ ਤੇ ਦਹਿਸ਼ਤਗਰਦਾਂ ਵਿਚਕਾਰ ਮੁਕਾਬਲਾ
ਇਹ ਮੁਕਾਬਲਾ ਸ੍ਰੀਨਗਰ ਸ਼ਹਿਰ ਦੇ ਪੁਰਾਣੇ ਡਾਊਨਟਾਊਨ ਖੇਤਰ ਦੇ ਕੇਂਦਰ ਵਿਚ ਚੱਲ ਰਿਹਾ ਹੈ। ਬੀਤੇ 10 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਖੇਤਰ ਵਿੱਚ ਦਹਿਸ਼ਤਗਰਦਾਂ ਤੇ ਸੁਰੱਖਿਆ ਦਸਤਿਆਂ ਦਾ ਇੰਝ ਮੁਕਾਬਲਾ ਸ਼ੁਰੂ ਹੋਇਆ ਹੈ। ਇਹ ਇਲਾਕਾ ਕਿਸੇ ਸਮੇਂ ਵੱਖਵਾਦੀ ਭਾਵਨਾਵਾਂ ਦਾ ਗੜ੍ਹ ਰਿਹਾ ਹੈ ਅਤੇ ਇਸ ਇਲਾਕੇ ਵਿੱਚ ਅਤਿਵਾਦੀ ਖੁੱਲ੍ਹੇਆਮ ਘੁੰਮਦੇ ਰਹਿੰਦੇ ਸਨ। ਸਮੇਂ ਦੇ ਬੀਤਣ ਨਾਲ ਸੁਰੱਖਿਆ ਬਲਾਂ ਨੇ ਇਨ੍ਹਾਂ ਇਲਾਕਿਆਂ 'ਚੋਂ ਅਤਿਵਾਦ ਦਾ ਖਾਤਮਾ ਕੀਤਾ ਹੈ। ਮੰਨਿਆ ਜਾਂਦਾ ਸੀ ਕਿ ਸ੍ਰੀਨਗਰ ਸ਼ਹਿਰ ਨੂੰ ਆਮ ਕਰ ਕੇ ਅਤੇ ਡਾਊਨਟਾਊਨ ਇਲਾਕੇ ਨੂੰ ਖ਼ਾਸ ਕਰ ਕੇ ਦਹਿਸ਼ਤਗਰਦੀ ਤੋਂ ਆਜ਼ਾਦ ਕਰਵਾ ਲਿਆ ਗਿਆ ਹੈ। ਸ੍ਰੀਨਗਰ ਦੇ ਡਾਊਨਟਾਊਨ ਖਾਨਯਾਰ ਇਲਾਕੇ 'ਚ ਸ਼ਨਿੱਚਵਾਰ ਦੀ ਇਸ ਘਟਨਾ ਨੇ ਨਾਲ ਇਹ ਵਿਸ਼ਵਾਸ ਟੁੱਟ ਗਿਆ ਜਾਪਦਾ ਹੈ।
ਸ਼ੁੱਕਰਵਾਰ ਨੂੰ, ਅਤਿਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਮਾਗਾਮ ਖੇਤਰ ਦੇ ਮਜ਼ਮਾ ਪਿੰਡ 'ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਦੋ ਗੈਰ-ਮੁਕਾਮੀ ਮਜ਼ਦੂਰਾਂ ਸੰਜੇ ਅਤੇ ਉਸਮਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। -ਆਈਏਐੱਨਐੱਸ

Advertisement
Author Image

Balwinder Singh Sipray

View all posts

Advertisement