ਜੰਮੂ ਕਸ਼ਮੀਰ: ਪੁਲਵਾਮਾ ਵਿੱਚ ਦੋ ਬਾਰੂਦੀ ਸੁਰੰਗਾਂ ਬਰਾਮਦ
07:53 AM Jun 10, 2024 IST
Advertisement
ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇਕ ਖੇਤ ਵਿੱਚੋਂ ਅੱਜ ਸੁਰੱਖਿਆ ਬਲਾਂ ਨੇ ਦੋ ਬਾਰੂਦੀ ਸੁਰੰਗਾਂ ਬਰਾਮਦ ਕੀਤੀਆਂ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਬਾਰੂਦੀ ਸੁਰੰਗਾਂ ਪੁਲਵਾਮਾ ਜ਼ਿਲ੍ਹੇ ਦੇ ਨੇਹਾਮਾ ਇਲਾਕੇ ਵਿੱਚ ਪਲਾਸਟਿਕ ਦੇ ਦੋ ਕੰਟੇਨਰਾਂ ਵਿੱਚ ਜ਼ਮੀਨ ਹੇਠ ਦੱਬੀਆਂ ਹੋਈਆਂ ਸਨ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਬੰਬ ਨਕਾਰਾ ਕਰਨ ਵਾਲੀ ਇਕ ਟੀਮ ਨੂੰ ਸੱਦਿਆ ਗਿਆ ਅਤੇ ਬਿਨਾ ਕਿਸੇ ਨੁਕਸਾਨ ਤੋਂ ਇਨ੍ਹਾਂ ਬਾਰੂਦੀ ਸੁਰੰਗਾਂ ਨੂੰ ਨਸ਼ਟ ਕਰ ਦਿੱਤਾ ਗਿਆ। -ਪੀਟੀਆਈ
Advertisement
Advertisement