For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਸੜਕ ਹਾਦਸੇ ਵਿੱਚ ਤਿੰਨ ਸੈਲਾਨੀਆਂ ਦੀ ਮੌਤ

03:57 PM Jul 16, 2024 IST
ਜੰਮੂ ਕਸ਼ਮੀਰ  ਸੜਕ ਹਾਦਸੇ ਵਿੱਚ ਤਿੰਨ ਸੈਲਾਨੀਆਂ ਦੀ ਮੌਤ
Advertisement

ਸ੍ਰੀਨਗਰ, 16 ਜੁਲਾਈ
ਜੰਮੂ-ਕਸ਼ਮੀਰ ਵਿੱਚ ਸ੍ਰੀਨਗਰ-ਕਾਰਗਿਲ ਹਾਈਵੇਅ ’ਤੇ ਜ਼ੋਜਿਲਾ ਪਾਸ ’ਤੇ ਅੱਜ ਇੱਕ ਸੜਕ ਹਾਦਸੇ ਵਿੱਚ ਦੋ ਔਰਤਾਂ ਸਣੇ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜ਼ੋਜਿਲਾ ਐਕਸਿਸ ’ਤੇ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ ਜਿਸ ਕਾਰਨ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿਚ ਦੋ ਔਰਤਾਂ ਸ਼ਾਮਲ ਹਨ ਜਦਕਿ ਜ਼ਖਮੀ ਨਾਬਾਲਗ ਲੜਕੀ ਨੂੰ ਗੰਭੀਰ ਹਾਲਤ ’ਚ ਇੱਥੋਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਪੀਟੀਆਈ

Advertisement

Advertisement
Advertisement
Author Image

sukhitribune

View all posts

Advertisement