ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ-ਕਸ਼ਮੀਰ: ਪੁਲੀਸ ਮੁਲਾਜ਼ਮ ’ਤੇ ਹਮਲੇ ਦੋਸ਼ ਹੇਠ ਤਿੰਨ ‘ਹਾਈਬ੍ਰਿਡ’ ਦਹਿਸ਼ਤਗਰਦ ਗ੍ਰਿਫ਼ਤਾਰ

12:10 PM Dec 17, 2023 IST
ਸੰਕੇਤਕ ਤਸਵੀਰ।

ਸ੍ਰੀਨਗਰ, 17 ਦਸੰਬਰ

Advertisement

ਸ੍ਰੀਨਗਰ ਸ਼ਹਿਰ ਦੇ ਬੈਮਿਨਾ ਇਲਾਕੇ ਵਿੱਚ ਇੱਕ ਪੁਲੀਸ ਮੁਲਾਜ਼ਮ ’ਤੇ ਪਿਛਲੇ ਹਫ਼ਤੇ ਹੋਏ ਹਮਲੇ ਵਿੱਚ ਕਥਿਤ ਸ਼ਾਮਲ ਤਿੰਨ ‘ਹਾਈਬ੍ਰਿਡ’ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਆਰ.ਆਰ. ਸਵੈਨ  ਅੱਜ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਕਾਂਸਟੇਬਲ ਮੁਹੰਮਦ ਹਫੀਜ਼ ਚਕ ’ਤੇ 9 ਦਸੰਬਰ ਨੂੰ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਅਰਜੁਮੰਦ ਉਰਫ ਹਮਜ਼ਾ ਬੁਰਹਾਨ ਨੇ ਘੜੀ ਸੀ ਜੋ ਇੱਕ ਸਥਾਨਕ ਸਰਗਨੇ ਦਾਨਿਸ਼ ਅਹਿਮਦ ਮੱਲਾ ਦੇ ਸੰਪਰਕ ਵਿੱਚ ਸੀ। ਪੁਲੀਸ ਨੇ ਦੱਸਿਆ ਕਿ ‘ਹਾਈਬ੍ਰਿਡ’ ਦਹਿਸ਼ਤਗਰਦ ਉਹ ਹੁੰਦੇ ਹਨ ਜੋ ਹਮਲੇ ਕਰਦੇ ਹਨ ਅਤੇ ਫਿਰ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਚਲੇ ਜਾਂਦੇ ਹਨ। -ਪੀਟੀਆਈ

Advertisement
Advertisement