ਜੰਮੂ ਕਸ਼ਮੀਰ: ਸੁਨੀਲ ਸ਼ਰਮਾ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ
07:30 AM Nov 04, 2024 IST
Advertisement
ਸ੍ਰੀਨਗਰ, 3 ਨਵੰਬਰ
ਸਾਬਕਾ ਮੰਤਰੀ ਸੁਨੀਲ ਸ਼ਰਮਾ ਨੂੰ ਅੱਜ ਜੰਮੂ ਕਸ਼ਮੀਰ ’ਚ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਕਿਸ਼ਤਵਾੜ ਜ਼ਿਲ੍ਹੇ ਦੇ ਪੱਦਰ ਨਾਗਸੇਨੀ ਤੋਂ ਵਿਧਾਇਕ ਸ਼ਰਮਾ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹੋਣਗੇ। ਭਾਜਪਾ ਦੇ ਇਕ ਤਰਜਮਾਨ ਨੇ ਇਥੇ ਵਿਧਾਇਕ ਦਲ ਦੀ ਮੀਟਿੰਗ ਮਗਰੋਂ ਕਿਹਾ, ‘‘ਸੁਨੀਲ ਸ਼ਰਮਾ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਉਹ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹੋਣਗੇ।’’ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਭਾਜਪਾ ਆਗੂ ਸੁਨੀਲ ਸ਼ਰਮਾ (47) ਦਾ ਇਹ ਦੂਜਾ ਕਾਰਜਕਾਲ ਹੈ। ਸ਼ਰਮਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ 2022 ਦੀ ਹੱਦਬੰਦੀ ਪ੍ਰਕਿਰਿਆ ਮਗਰੋਂ ਨਵੇਂ ਬਣਾਏ ਗਏ ਹਲਕੇ ਪੱਦਰ ਨਾਗਸੇਨੀ ਤੋਂ ਮਾਮੂਲੀ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਸ਼ਰਮਾ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਦੇਣ ਲਈ ਉਹ ਪਾਰਟੀ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੇ ਸ਼ੁਕਰਗੁਜ਼ਾਰ ਹਨ। -ਪੀਟੀਆਈ
Advertisement
Advertisement
Advertisement