ਜੰਮੂ-ਕਸ਼ਮੀਰ: ਜੰਗਲ ਦੀ ਅੱਗ ’ਚ ਸੜਨ ਕਾਰਨ ਇੱਕ ਦੀ ਮੌਤ
12:39 PM Jun 11, 2025 IST
Advertisement
ਰਾਜੌਰੀ/ਜੰਮੂ, 11 ਜੂਨ
Advertisement
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਜੰਗਲ ਦੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ 68 ਸਾਲਾ ਵਿਅਕਤੀ ਦੀ ਸੜਨ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਪਾਂਡਾ ਖੇਤਾਰ ਪਿੰਡ ਦੇ ਰਹਿਣ ਵਾਲੇ ਇੱਕ ਸੇਵਾਮੁਕਤ ਅਧਿਆਪਕ ਅਬਦੁਲ ਅਜ਼ੀਜ਼ ਮੰਗਲਵਾਰ ਨੂੰ ਕਾਲਾਕੋਟ ਸਬ-ਡਵੀਜ਼ਨ ਦੇ ਗਰਨ ਜੰਗਲ ਵਿੱਚ ਅੱਗ ਬੁਝਾਉਣ ਲਈ ਸਵੈ-ਇੱਛਾ ਨਾਲ ਜੰਗਲਾਤ ਅਧਿਕਾਰੀਆਂ ਦੀ ਇੱਕ ਟੀਮ ਵਿੱਚ ਸ਼ਾਮਲ ਹੋਏ।
Advertisement
Advertisement
ਉਨ੍ਹਾਂ ਕਿਹਾ ਕਿ ਦੇਰ ਸ਼ਾਮ ਤੱਕ ਜੰਗਲ ਦੀ ਅੱਗ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਪਰ ਅਜ਼ੀਜ਼ ਜਦੋਂ ਸਥਿਤੀ ਦੀ ਨਿਗਰਾਨੀ ਕਰਨ ਲਈ ਡੂੰਗਾਈ ਵੱਲ ਗਿਆ ਤਾਂ ਉਹ ਤੇਜ਼ ਹਵਾਵਾਂ ਕਾਰਨ ਅੱਗ ਵਿਚ ਫਸ ਗਿਆ। ਉਨ੍ਹਾਂ ਕਿਹਾ ਕਿ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਉਸਦੀ ਦੇਹ ਨੂੰ ਕਾਨੂੰਨੀ ਕਾਰਵਾਈ ਪੂਰੀਆਂ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤਾ ਗਿਆ। -ਪੀਟੀਆਈ
Advertisement