ਜੰਮੂ ਕਸ਼ਮੀਰ: ਲਾਂਸ ਨਾਇਕ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁ਼ਦਕੁਸ਼ੀ
12:46 PM Jun 09, 2025 IST
Advertisement
ਸ੍ਰੀਨਗਰ, 9 ਜੂਨ
Advertisement
ਜੰਮੂ ਕਸ਼ਮੀਰ ਦੇ ਗੁਲਮਰਗ ਇਲਾਕੇ ਵਿਚ ਫੌਜੀ ਨੇ ਐਤਵਾਰ ਰਾਤ ਨੂੰ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਕਥਿਤ ਖੁ਼ਦਕੁਸ਼ੀ ਕਰ ਲਈ ਹੈ।
Advertisement
Advertisement
ਫੌਜੀ ਜਵਾਨ ਦੀ ਪਛਾਣ ਲਾਂਸ ਨਾਇਕ ਭੰਵਰ ਲਾਲ ਸਾਰਨ ਵਜੋਂ ਹੋਈ ਹੈ, ਜੋ ਬਾਰਾਮੁੱਲਾ ਜ਼ਿਲ੍ਹੇ ਦੇ ਗੁਲਮਰਗ ਵਿਚ 9ਵੀਂ ਰਾਜਪੂਤਾਨਾ ਰਾਈਫਲ ਦੇ ਕੈਂਪ ਵਿਚ ਤਾਇਨਾਤ ਸੀ।
ਫੌਜੀ ਜਵਾਨ, ਜੋ ਪਿੱਛੋਂ ਰਾਜਸਥਾਨ ਨਾਲ ਸਬੰਧਤ ਹੈ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਤੰਗਮਾਰਗ ਦੇ ਸਬ ਜ਼ਿਲ੍ਹਾ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। -ਪੀਟੀਆਈ
Advertisement