ਜੰਮੂ-ਕਸ਼ਮੀਰ: ਫੌਜ ਦੀ ਚੌਕੀ ’ਤੇ ਅਤਿਵਾਦੀਆਂ ਵੱਲੋਂ ਗ੍ਰਨੇਡ ਹਮਲਾ
02:45 PM Dec 04, 2024 IST
Advertisement
ਜੰਮੂ, 4 ਦਸੰਬਰ
Advertisement
ਅਤਿਵਾਦੀਆਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਫੌਜ ਦੀ ਇਕ ਚੌਕੀ ’ਤੇ ਦੋ ਗ੍ਰਨੇਡ ਸੁੱਟੇ, ਪਰ ਇਸ ਦੌਰਾਨ ਸਿਰਫ਼ ਇੱਕ ਗ੍ਰਨੇਡ ਫਟਿਆ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ ਅਤੇ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
Advertisement
ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਸੂਰਨਕੋਟ ਇਲਾਕੇ ’ਚ ਫੌਜੀ ਕੈਂਪ ਦੇ ਪਿੱਛੇ ਫੌਜ ਦੀ ਚੌਕੀ ’ਤੇ ਦੋ ਗ੍ਰਨੇਡ ਸੁੱਟੇ, ਉਨ੍ਹਾਂ ਵਿੱਚੋਂ ਇੱਕ ਵਿਸਫੋਟ ਹੋ ਗਿਆ ਅਤੇ ਦੂਜੇ ਦਾ ਵਿਸਫੋਟ ਨਹੀਂ ਹੋਇਆ। ਬਾਅਦ ਵਿੱਚ ਖੋਜ ਅਭਿਆਨ ਦੇ ਦੌਰਾਨ ਮਾਹਿਰਾਂ ਦੁਆਰਾ ਇਸਨੂੰ ਨਾਕਾਮ ਕਰ ਦਿੱਤਾ ਗਿਆ। ਅਤਿਵਾਦੀਆਂ ਦਾ ਪਤਾ ਲਗਾਉਣ ਲਈ ਫੌਜ ਅਤੇ ਪੁਲੀਸ ਨੇ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਪੀਟੀਆਈ
Advertisement