ਜੰਮੂ ਕਸ਼ਮੀਰ: ਸੜਕ ਹਾਦਸੇ ਕਾਰਨ ਸੀਆਰਪੀਐੱਫ਼ ਦੇ ਚਾਰ ਜਵਾਨ ਜ਼ਖਮੀ
05:16 PM Sep 10, 2024 IST
ਕਠੁਆ ਜੰਮੂ, 10 ਸਤੰਬਰ
Advertisement
ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸੀਆਰਪੀਐੱਫ਼ ਦਾ ਇਕ ਵਾਹਨ ਪਲਟਣ ਕਾਰਨ ਚਾਰ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਚੋਣ ਰੈਲੀ ਦੌਰਾਨ ਸੰਬੋਧਨ ਕਰਨ ਲਈ ਆ ਰਹੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੂੰ ਸੁਰੱਖਿਆ ਦੇਣ ਲਈ ਬਿਲਾਵਰ ਜਾ ਰਹੇ ਸਨ। ਇਸ ਦੌਰਾਨ ਜਵਾਨਾਂ ਨੂੰ ਲਿਜਾ ਰਹੀ ਗੱਡੀ ਟਾਇਰ ਫਟਣ ਕਾਰਨ ਪਲਟ ਗਈ ਅਤੇ ਚਾਰ ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਉਧਰ ਪੁੰਛ ਜ਼ਿਲ੍ਹੇ ਦੇ ਬਨਵਤ ਪਿੰਡ ਨਜ਼ਦੀਕ ਮੋਟਰਸਾਈਕਲ ਦੇ ਹਾਦਸਾਗ੍ਰਸਤ ਹੋਣ ਕਾਰਨ ਇਸ ਸੈਨਾ ਕਰਮੀ ਦੀ ਮੌਤ ਹੋ ਗਈ। ਅਧਿਕਾਰੀਆਂ ਲੇ ਦੱਸਿਆ ਕਿ ਮੁਹੰਮਦ ਅਫ਼ਜ਼ਲ ਛੁੱਟੀ ’ਤੇ ਆਇਆ ਹੋਇਆ ਸੀ, ਮੋਟਰਸਾਈਕਲ ਤੇ ਪੁੰਛ ਜਾਣ ਦੌਰਾਨ ਵਾਪਰੇ ਹਾਦਸੇ ਵਿਚ ਉਸਦੀ ਮੌਤ ਹੋ ਗਈ। ਪੀਟੀਆਈ
Advertisement
Advertisement