ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਕਸ਼ਮੀਰ ਚੋਣਾਂ: ਚੋਣ ਪ੍ਰਚਾਰ ਲਈ ਜੰਮੂ ਪੁੱਜੇ ਸ਼ਾਹ

11:13 PM Sep 20, 2024 IST

ਜੰਮੂ, 20 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸ਼ਨਿਚਰਵਾਰ ਨੂੰ ਦਿਨ ਭਰ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਲਈ ਸ਼ੁੱਕਰਵਾਰ ਰਾਤ ਨੂੰ ਜੰਮੂ ਪਹੁੰਚ ਗਏ। ਸ਼ਨਿਚਰਵਾਰ ਨੂੰ ਸ਼ਾਹ ਜੰਮੂ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਪੰਜ ਰੈਲੀਆਂ ਨੂੰ ਸੰਬੋਧਨ ਕਰਨਗੇ। ਇਕ ਸੀਨੀਅਰ ਭਾਜਪਾ ਆਗੂ ਮੁਤਾਬਕ, ਸ਼ਾਹ ਦਿੱਲੀ ਤੋਂ ਇੱਥੇ ਪੁੱਜੇ ਅਤੇ ਸਿੱਧੇ ਸਟੇਟ ਗੈਸਟ ਹਾਊਸ ਵਿੱਚ ਗਏ। ਸ਼ਨਿਚਰਵਾਰ ਨੂੰ ਤੜਕੇ ਸ਼ਾਹ ਪੁਣਛ ਲਈ ਉਡਾਣ ਭਰਨਗੇ ਜਿੱਥੇ ਮੇਂਧੜ ਵਿੱਚ ਉਹ ਸਭ ਤੋਂ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ। ਉਸ ਤੋਂ ਬਾਅਦ ਉਹ ਪੁਣਛ ਜ਼ਿਲ੍ਹੇ ਵਿੱਚ ਹੀ ਪੈਂਦੇ ਸੂਰਨਕੋਟ ਅਤੇ ਫਿਰ ਥਾਨਾਮੰਡੀ, ਰਾਜੌਰੀ ਅਤੇ ਜੰਮੂ ਵਿੱਚ ਅਖਨੂਰ ’ਚ ਵੀ ਰੈਲੀਆਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਵੱਲੋਂ ਐਤਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਦੇ ਹਲਕੇ ਨੌਸ਼ਹਿਰਾ ’ਚ ਇਕ ਰੈਲੀ ਨੂੰ ਸੰਬੋਧਨ ਕੀਤੇ ਜਾਣ ਦੀ ਵੀ ਆਸ ਹੈ। -ਪੀਟੀਆਈ

Advertisement

Advertisement