For the best experience, open
https://m.punjabitribuneonline.com
on your mobile browser.
Advertisement

Live ਜੰਮੂ ਕਸ਼ਮੀਰ ਚੋਣ ਨਤੀਜੇ: ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ; ਭਾਜਪਾ ਨੇ ਜੰਮੂ ’ਚ ਗੜ੍ਹ ਮਜ਼ਬੂਤ ਰੱਖਿਆ

10:07 AM Oct 08, 2024 IST
live ਜੰਮੂ ਕਸ਼ਮੀਰ ਚੋਣ ਨਤੀਜੇ  ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ  ਭਾਜਪਾ ਨੇ ਜੰਮੂ ’ਚ ਗੜ੍ਹ ਮਜ਼ਬੂਤ ਰੱਖਿਆ
ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਦੇ ਰੁਝਾਨਾਂ ਵਿਚ ਨੈਸ਼ਨਲ ਕਾਨਫਰੰਸ ਨੂੰ ਮਿਲੀ ਮਜ਼ਬੂਤ ਲੀਡ ਮਗਰੋਂ ਪਾਰਟੀ ਦੀਆਂ ਸਮਰਥਕ ਮਹਿਲਾਵਾਂ ਸ੍ਰੀਨਗਰ ਦੇ ਇਕ ਗਿਣਤੀ ਕੇਂਦਰ ਦੇ ਬਾਹਰ ਕਿੱਕਲੀ ਪਾਉਂਦੀਆਂ ਹੋਈਆਂ। ਫੋਟੋ: ਰਾਇਟਰਜ਼
Advertisement

ਜੰਮੂ/ਸ੍ਰੀਨਗਰ, 8 ਅਕਤੂਬਰ
Jammu Kashmir election Results 2024: ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾ ਸਕਦਾ ਹੈ। ਚੋਣ ਰੁਝਾਨਾਂ ਵਿਚ ਅਸੈਂਬਲੀ ਦੀਆਂ 90 ਵਿਚੋਂ 52 ਸੀਟਾਂ ਦੇ ਗੱਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਭਾਜਪਾ ਨੇ 27 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਹੈ। ਨੈਸ਼ਨਲ ਕਾਨਫੰਰਸ 41 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਉਧਰ ਭਾਜਪਾ ਨੇ ਜੰਮੂ ਵਿਚ ਆਪਣੇ ਗੜ੍ਹ ਨੂੰ ਮਜ਼ਬੂਤ ਰੱਖਿਆ ਹੈ। ਚੋਣ ਕਮਿਸ਼ਨ ਵੱਲੋਂ ਅਪਲੋਡ ਕੀਤੇ ਰੁਝਾਨਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਦੋ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹਨ। ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ 41 ਸੀਟਾਂ ਜਦੋਂਕਿ ਉਸ ਦੀ ਭਾਈਵਾਲ ਪਾਰਟੀ ਕਾਂਗਰਸ 10 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਸੈਂਬਲੀ ਲਈ ਪਹਿਲੇ ਚੋਣ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਕਠੂਆ ਜ਼ਿਲ੍ਹੇ ਦੀ ਬਸੋਹਲੀ ਸੀਟ ਤੋਂ ਭਾਜਪਾ ਦੇ ਦਰਸ਼ਨ ਕੁਮਾਰ ਨੇ ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਉਮੀਦਵਾਰ ਚੌਧਰੀ ਲਾਲ ਸਿੰਘ ਨੂੰ ਹਰਾ ਦਿੱਤਾ ਹੈ। ਗੁਰੇਜ਼ (ਰਾਖਵੀਂ) ਤੋਂ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਨੇ ਭਾਜਪਾ ਦੇ ਫ਼ਕੀਰ ਮੁਹੰਮਦ ਖ਼ਾਨ ਨੂੰ 1132 ਵੋਟਾਂ ਨਾਲ ਹਰਾਇਆ।

Advertisement

ਜਿਨ੍ਹਾਂ ਪ੍ਰਮੁੱਖ ਸਿਆਸੀ ਆਗੂਆਂ ਦੀ ਕਿਸਮਤ ਦਾ ਅੱਜ ਫੈਸਲਾ ਹੋਣਾ ਹੈ, ਉਨ੍ਹਾਂ ਵਿਚ ਉਮਰ ਅਬਦੁੱਲਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਤਾਰਿਕ ਅਹਿਮਦ ਕਾਰਾ, ਏਆਈਸੀਸੀ ਜਨਰਲ ਸਕੱਤਰ ਗ਼ੁਲਾਮ ਅਹਿਮਦ ਮੀਰ, ਸੀਪੀਆਈਐੱਮ ਆਗੂ ਐੈੱਮਵਾਈ ਤਾਰੀਗਾਮੀ ਤੇ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਾਮ ਲਾਲ ਸ਼ਰਮਾ ਤੇ ਦੇਵੇਂਦਰ ਸਿੰਘ ਰਾਣਾ ਸ਼ਾਮਲ ਹਨ। ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਉਮੀਦਵਾਰ ਤਾਰਾ ਚੰਦ ਵੀ ਛੰਬ ਸੀਟ ਤੋਂ ਪਿੱਛੇ ਚੱਲ ਰਹੇ ਹਨ। ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਬਨੀਹਾਲ ਸੀਟ ਤੋਂ ਨੈਸ਼ਨਲ ਕਾਨਫਰੰਸ ਦੇ ਸੱਜਾਦ ਲੋਨ ਤੋਂ ਪਿੱਛੇ ਹਨ। ਲੋਨ ਦੀਆਂ 15,809 ਵੋਟਾਂ ਦੇ ਮੁਕਾਬਲੇ ਵਾਨੀ ਕੋਲ 9885 ਵੋਟਾਂ ਹਨ। ਜੰਮੂ ਕਸ਼ਮੀਰ ਪੈਂਥਰਜ਼ ਪਾਰਟੀ (ਇੰਡੀਆ) ਦੇ ਪ੍ਰਧਾਨ ਹਰਸ਼ ਦੇਵ ਸਿੰਘ ਚੇਨਾਨੀ ਸੀਟ ਤੋਂ 8863 ਵੋਟਾਂ ਨਾਲ ਭਾਜਪਾ ਉਮੀਦਵਾਰ ਤੇ ਆਪਣੇ ਰਿਸ਼ਤੇਦਾਰ ਬਲਵੰਤ ਸਿੰਘ ਮਨਕੋਟੀਆ ਤੋਂ ਪਿੱਛੇ ਹਨ। ਕਿਸ਼ਤਵਾੜ ਸੀਟ ਤੋਂ ਭਾਜਪਾ ਉਮੀਦਵਾਰ ਸ਼ਗੁਨ ਪਰਿਹਾਰ ਨੇ ਆਪਣੇ ਨੇੜਲੇ ਨੈਸ਼ਨਲ ਕਾਨਫਰੰਸ ਉਮੀਦਵਾਰ ਸੱਜਾਦ ਕਿਚਲੂ ਤੋਂ 5899 ਵੋਟਾਂ ਦੀ ਲੀਡ ਬਣਾਈ ਹੋਈ ਹੈ।
ਨੈਸ਼ਨਲ ਕਾਨਫਰੰਸ+ਕਾਂਗਰਸ 52
ਭਾਜਪਾ 27
ਆਜ਼ਾਦ 9
ਪੀਡੀਪੀ 2
ਜੇਕੇਏਪੀ 0
ਸੀਪੀਆਈਐੱਮ

Advertisement

ਜੰਮੂ ਕਸ਼ਮੀਰ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਵੀ ਪਿੱਛੇ

ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੌਸ਼ਹਿਰ ਹਲਕੇ ਤੋਂ ਪਿੱਛੇ ਚੱਲ ਰਹੇ ਹਨ। ਇਥੋਂ ਨੈਸ਼ਨਲ ਕਾਨਫਰੰਸ ਦੇ ਸੁਰਿੰਦਰ ਕੁਮਾਰ 2797 ਵੋਟਾਂ ਨਾਲ ਅੱਗੇ ਹਨ।

ਇਲਤਿਜਾ ਪੱਛੜੀ

ਜੰਮੂ ਕਸ਼ਮੀਰ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਵਾਹੀਦ ਉਰ ਰਹਿਮਾਨ ਪਾਰਾ ਅੱਗੇ ਹਨ ਜਦੋਂਕਿ ਜੰਮੂ ਕਸ਼ਮੀਰ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ  ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਬਿਜਬੇਹੜਾ ਤੋਂ ਪਿੱਛੇ ਚੱਲ ਰਹੀ ਹੈ।

ਸੁਣੋ ਚੋਣ ਨਤੀਜਿਆਂ ਮੌਕੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕੀ ਕਿਹਾ

ਜੰਮੂ ਦੇ ਪੋਲੀਟੈਕਨਿਕ ਕਾਲਜ ਵਿਚ ਵੋਟਾਂ ਦੀ ਗਿਣਤੀ ਜਾਰੀ

Advertisement
Tags :
Author Image

Advertisement