For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਕਾਂਗਰਸ ਵੱਲੋਂ ਮੈਨੀਫੈਸਟੋ ਜਾਰੀ; ਜ਼ਮੀਨ ਵਿਹੂਣੇ ਕਿਸਾਨਾਂ ਨੂੰ 4000 ਰੁਪਏ ਤੇ ਨੌਜਵਾਨਾਂ ਨੂੰ 3500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ

08:22 PM Sep 16, 2024 IST
ਜੰਮੂ ਕਸ਼ਮੀਰ  ਕਾਂਗਰਸ ਵੱਲੋਂ ਮੈਨੀਫੈਸਟੋ ਜਾਰੀ  ਜ਼ਮੀਨ ਵਿਹੂਣੇ ਕਿਸਾਨਾਂ ਨੂੰ 4000 ਰੁਪਏ ਤੇ ਨੌਜਵਾਨਾਂ ਨੂੰ 3500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ
Advertisement

ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਨੇ ਜੰਮੂ-ਕਸ਼ਮੀਰ ਲਈ ਅੱਜ ਸ਼ਾਮ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਵਿਚ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਦਿਵਾਉਣ ਦੀ ਗੱਲ ਕੀਤੀ ਗਈ ਹੈ ਪਰ ਇਸ ਵਿਚ ਆਰਟੀਕਲ 370 ਦਾ ਕੋਈ ਜ਼ਿਕਰ ਨਹੀਂ ਹੈ। ਪਾਰਟੀ ਨੇ ਜ਼ਮੀਨ ਵਿਹੂਣੇ ਕਿਸਾਨਾਂ ਨੂੰ ਹਰ ਸਾਲ 4 ਹਜ਼ਾਰ ਰੁਪਏ ਦੀ ਵਾਧੂ ਆਰਥਿਕ ਸਹਾਇਤਾ ਅਤੇ ਹਰ ਨੌਜਵਾਨ ਨੂੰ ਇੱਕ ਸਾਲ ਤਕ ਹਰ ਮਹੀਨੇ 3500 ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੇ 5 ਕਿੱਲੋ ਰਾਸ਼ਨ ਨੂੰ ਵਧਾ ਕੇ 11 ਕਿੱਲੋ ਕੀਤਾ ਜਾਵੇਗਾ।

Advertisement

Advertisement
Advertisement
Author Image

sukhitribune

View all posts

Advertisement