ਜੰਮੂ ਕਸ਼ਮੀਰ: ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਨੇ ਘੁਸਪੈਠੀਆ ਸਮਝ ਕੇ ਰਸੋਈਏ ਨੂੰ ਗੋਲੀ ਮਾਰ ਕੇ ਮਾਰਿਆ
11:32 AM Jun 08, 2024 IST
Advertisement
ਸਾਂਬਾ/ਜੰਮੂ, 8 ਜੂਨ
ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਗੋਲੀ ਲੱਗਣ ਨਾਲ 26 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਦੇ ਵਸਨੀਕ ਵਾਸੂਦੇਵ ਵਜੋਂ ਹੋਈ ਹੈ। ਵਾਸੂਦੇਵ ਸਰਹੱਦੀ ਖੇਤਰ ਵਿੱਚ ਕਿਸੇ ਉਸਾਰੀ ਦੇ ਕੰਮ ਵਿੱਚ ਲੱਗੀ ਕੰਪਨੀ ਵਿੱਚ ਰਸੋਈਆ ਸੀ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰੀਗਲ ਸਰਹੱਦੀ ਚੌਕੀ ਖੇਤਰ ਵਿੱਚ ਵਾਪਰੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੀਐੱਸਐੱਫ ਜਵਾਨਾਂ ਨੇ ਸ਼ੱਕੀ ਗਤੀਵਿਧੀ ਸਮਝਦਿਆਂ ਵਾਸੂਦੇਵ ਨੂੰ ਘੁਸਪੈਠੀਆ ਸਮਝ ਕੇ ਗੋਲੀ ਮਾਰ ਦਿੱਤੀ। ਵਾਸੂਦੇਵ ਦੇ ਸਾਥੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਆਪਣੇ ਤੰਬੂ ਤੋਂ ਬਾਹਰ ਪਖਾਨੇ ਜਾ ਰਿਹਾ ਸੀ।
Advertisement
Advertisement
Advertisement
Advertisement