For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਗੰਦਰਬਲ ਦੇ ਸਰਬਲ ਖੇਤਰ ’ਚ ਬਰਫ਼ੀਲਾ ਤੂਫਾਨ

07:18 AM Apr 30, 2024 IST
ਜੰਮੂ ਕਸ਼ਮੀਰ  ਗੰਦਰਬਲ ਦੇ ਸਰਬਲ ਖੇਤਰ ’ਚ ਬਰਫ਼ੀਲਾ ਤੂਫਾਨ
ਅਨੰਤਨਾਗ ਵਿੱਚ ਸੋਮਵਾਰ ਨੂੰ ਪਈ ਬਰਫ ਕਾਰਨ ਜਾਮ ਵਿੱਚ ਫਸੇ ਵਾਹਨ। -ਫੋਟੋ: ਪੀਟੀਆਈ
Advertisement

ਗੰਦਰਬਲ, 29 ਅਪਰੈਲ
ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਪੈਂਦੇ ਸੋਨਮਾਰਗ ਦੇ ਸਰਬਲ ਖੇਤਰ ਵਿੱਚ ਅੱਜ ਬਰਫ਼ੀਲਾ ਤੂਫਾਨ ਆਇਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਫ਼ੀਲਾ ਤੂਫਾਨ ਸੋਨਮਰਗ ਖੇਤਰ ਦੇ ਜੰਗਲ ਵਾਲੇ ਪਾਸੇ ਆਇਆ ਸੀ, ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਬਰਫ਼ੀਲੇ ਤੂਫਾਨ ਨਾਲ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਾਤ ਭਰ ਪਏ ਮੀਂਹ ਕਾਰਨ ਢਿੱਗਾਂ ਡਿੱਗ ਗਈਆਂ ਜਿਸ ਕਾਰਨ ਜੰਮੂ ਕਸ਼ਮੀਰ ਕੌਮੀ ਸ਼ਾਹਰਾਹ ਬੰਦ ਹੋ ਗਿਆ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ’ਤੇ ਵੀ ਬਰਫ਼ਬਾਰੀ ਹੋਈ ਅਤੇ ਸੂਬੇ ਵਿੱਚ ਜ਼ਿਆਦਾਤਰ ਥਾਵਾਂ ’ਤੇ ਮੀਂਹ ਪਿਆ।
ਜੰਮੂ ਕਸ਼ਮੀਰ ਦੇ ਗੰਦਰਬਲ ਦੇ ਸਰਬਲ ਖੇਤਰ ਵਿੱਚ ਆਏ ਬਰਫ਼ੀਲੇ ਤੂਫਾਨ ਤੋਂ ਬਾਅਦ ਦੀਆਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਦੀ ਸਭ ਤੋਂ ਪੁਰਾਣੀ ਪਹਿਲਕਦਮੀ ‘ਪ੍ਰਾਜੈਕਟ ਬੈਕਨ’ ਨੂੰ ਮੌਕੇ ਤੋਂ ਬਰਫ਼ ਹਟਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪ੍ਰਾਜੈਕਟ ਬੈਕਨ ਦੀ ਸ਼ੁਰੂਆਤ 1960 ਵਿੱਚ ਕੀਤੀ ਗਈ ਸੀ। ਜੰਮੂ ਕਸ਼ਮੀਰ ਵਿੱਚ ਰਾਤ ਭਰ ਪਏ ਮੀਂਹ ਕਾਰਨ ਢਿੱਗਾਂ ਡਿੱਗਣ ਕਰ ਕੇ ਮੇਹਰ, ਗਾਂਗਰੂ, ਮੋਮ ਪਾਸੀ ਅਤੇ ਰਾਮਬਨ ਜ਼ਿਲ੍ਹੇ ਵਿੱਚ ਪੈਂਦੇ ਕਿਸ਼ਤਵਾੜੀ ਪੱਥਰ ਵਿੱਚ ਕਈ ਥਾਵਾਂ ਤੋਂ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਬੰਦ ਹੋ ਗਿਆ। ਮੀਂਹ ਕਾਰਨ ਸੜਕ ਨੂੰ ਖੋਲ੍ਹਣ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ, ਜੰਮੂ ਕਸ਼ਮੀਰ ਵਿੱਚ ਬਾਂਦੀਪੁਰਾ-ਗੁਰੇਜ਼ ਸੜਕ ’ਤੇ ਚੋਟੀ ’ਤੇ ਸਥਿਤ ਰਜ਼ਦਾਨ ਵਿੱਚ ਕੁੱਲ 35 ਵਾਹਨ ਫਸ ਗਏ ਸਨ, ਜਿਨ੍ਹਾਂ ਨੂੰ ਬੀਆਰਓ ਦੀ ਇਕ ਟੀਮ ਨੇ ਕੱਢਿਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×