For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ: ਕਬਾੜ ਡੀਲਰ ਦੀ ਦੁਕਾਨ ’ਤੇ ਧਮਾਕਾ; ਚਾਰ ਮੌਤਾਂ

04:30 PM Jul 29, 2024 IST
ਜੰਮੂ ਕਸ਼ਮੀਰ  ਕਬਾੜ ਡੀਲਰ ਦੀ ਦੁਕਾਨ ’ਤੇ ਧਮਾਕਾ  ਚਾਰ ਮੌਤਾਂ
Advertisement

ਸ੍ਰੀਨਗਰ, 29 ਜੁਲਾਈ
ਜੰਮੂ-ਕਸ਼ਮੀਰ ਦੇ ਸੋਪੋਰ ਖੇਤਰ ਵਿਚ ਅੱਜ ਬੰਬ ਧਮਾਕਾ ਹੋਇਆ ਜਿਸ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ। ਇਹ ਧਮਾਕਾ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਦੀ ਸ਼ੇਰ ਕਲੋਨੀ ਵਿੱਚ ਇੱਕ ਕਬਾੜ ਡੀਲਰ ਦੀ ਦੁਕਾਨ ਅੰਦਰ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਕੁਝ ਜਣੇ ਟਰੱਕ ਤੋਂ ਕਬਾੜ ਉਤਾਰ ਰਹੇ ਸਨ ਤਾਂ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰਾਂ ਨੇ ਬਾਅਦ ਵਿਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਨਦਰੂ (40), ਆਜ਼ਿਮ ਅਸ਼ਰਫ ਮੀਰ (20), ਆਦਿਲ ਰਸ਼ੀਦ ਭੱਟ (23) ਅਤੇ ਮੁਹੰਮਦ ਅਜ਼ਹਰ (25) ਵਜੋਂ ਹੋਈ ਹੈ। ਇਹ ਸਾਰੇ ਸ਼ੇਰ ਕਲੋਨੀ ਦੇ ਰਹਿਣ ਵਾਲੇ ਸਨ। ਧਮਾਕੇ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਘਟਨਾ ਸਥਾਨ ’ਤੇ ਪੁੱਜ ਗਈ ਹੈ। ਪੀਟੀਆਈ

Advertisement

Advertisement
Advertisement
Author Image

sukhitribune

View all posts

Advertisement