ਜੰਮੂ-ਕਸ਼ਮੀਰ: ਸਭ ਤੋਂ ਵੱਡੇ ਫਰਕ ਨਾਲ ਜਿੱਤੇ ਭਾਜਪਾ ਦੇ ਦਵਿੰਦਰ ਰਾਣਾ
06:05 PM Oct 08, 2024 IST
Advertisement
ਸ੍ਰੀਨਗਰ, 8 ਅਕਤੂਬਰ
ਜੰਮੂ ਕਸ਼ਮੀਰ ਵਿਧਾਨ ਸਭਾ ਦੇ ਨਤੀਜਿਆਂ ਵਿਚ ਨਗਰੋਟਾ ਹਲਕੇ ਤੋਂ ਭਾਜਪਾ ਉਮੀਦਵਾਰ ਦੇਵੇਂਦਰ ਰਾਣਾ ਸਭ ਤੋਂ ਵੱਧ ਫਰਕ ਨਾਲ ਜਿੱਤੇ ਹਨ ਜਦਕਿ ਪੀਡੀਪੀ ਦੇ ਤਰਾਲ ਤੋਂ ਉਮੀਦਵਾਰ ਰਫੀਕ ਅਹਿਮਦ ਨਾਇਕ ਨੂੰ ਸਭ ਤੋਂ ਘੱਟ ਫਰਕ ਨਾਲ ਜਿੱਤ ਮਿਲੀ ਹੈ। ਨੈਸ਼ਨਲ ਕਾਨਫਰੰਸ (ਐਨਸੀ) ਦੀ ਟਿਕਟ ’ਤੇ 2014 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਰਾਣਾ ਨੇ ਭਾਜਪਾ ਦੀ ਟਿਕਟ ’ਤੇ ਨਗਰੋਟਾ ਸੀਟ 30,472 ਵੋਟਾਂ ਦੇ ਫਰਕ ਨਾਲ ਬਰਕਰਾਰ ਰੱਖੀ। ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਐਨਸੀ ਦੇ ਜੋਗਿੰਦਰ ਸਿੰਘ ਨੂੰ 17,641 ਵੋਟਾਂ ਮਿਲੀਆਂ। ਦੂਜੇ ਪਾਸੇ ਪੀਡੀਪੀ ਦੇ ਨਾਇਕ ਨੇ ਬਹੁ-ਕੋਨੀ ਮੁਕਾਬਲੇ ਵਿੱਚ ਤਰਾਲ ਵਿਧਾਨ ਸਭਾ ਸੀਟ ਸਿਰਫ਼ 460 ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤੀ। ਨਾਇਕ ਨੂੰ 10,710 ਵੋਟਾਂ ਮਿਲੀਆਂ, ਉਸ ਤੋਂ ਬਾਅਦ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਚੰਨੀ ਨੂੰ 10,250, ਐਨਸੀ ਦੇ ਬਾਗੀ ਨੂੰ 9,778 ਅਤੇ ਏਆਈਪੀ ਦੇ ਹਰਬਖਸ਼ ਸਿੰਘ ਨੂੰ 8,557 ਵੋਟਾਂ ਮਿਲੀਆਂ।
Advertisement
Advertisement
Advertisement