ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ ਕਸ਼ਮੀਰ: ਭਾਜਪਾ ਵੱਲੋਂ 29 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

07:51 AM Aug 28, 2024 IST

ਨਵੀਂ ਦਿੱਲੀ:

Advertisement

ਭਾਜਪਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਲਈ 29 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਅੱਜ ਐਲਾਨੇ 29 ਨਾਵਾਂ ਵਿਚੋਂ 10 ਉਮੀਦਵਾਰ ਚੋਣਾਂ ਦੇ ਦੂਜੇ ਗੇੜ ਵਿਚ ਕਿਸਮਤ ਅਜ਼ਮਾਉਣਗੇ ਜਦੋਂਕਿ ਬਾਕੀ 19 ਦੀ ਸਿਆਸੀ ਕਿਸਮਤ ਦਾ ਫੈਸਲਾ ਤੀਜੇ ਗੇੜ ਦੀਆਂ ਚੋਣਾਂ ਦੌਰਾਨ ਹੋਵੇਗਾ। ਪਹਿਲੀ ਸੂਚੀ ਵਿਚ 15, ਦੂਜੀ ਵਿਚ ਇਕ ਤੇ ਤੀਜੀ ਵਿਚ 29 ਨਾਵਾਂ ਨਾਲ ਪਾਰਟੀ ਨੇ ਹੁਣ ਤੱਕ ਕੁੱਲ 45 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹੀ ਨਹੀਂ ਪਾਰਟੀ ਨੇ ਚੋਣ ਪ੍ਰਚਾਰ ਲਈ ਆਪਣੇ 40 ਸਟਾਰ ਪ੍ਰਚਾਰਕਾਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਹੈ, ਜਿਨ੍ਹਾਂ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਭਾਜਪਾ ਨੇ ਨਗਰੋਟਾ ਤੋਂ ਦੇਵੇਂਦਰ ਸਿੰਘ ਰਾਣਾ, ਹੈਬਾਕਦਲ ਤੋਂ ਅਸ਼ੋਕ ਭੱਟ, ਗੁਲਾਬਗੜ੍ਹ ਤੋਂ ਮੁਹੰਮਦ ਅਕਰਮ ਚੌਧਰੀ, ਰਿਆਸੀ ਤੋਂ ਕੁਲਦੀਪ ਰਾਜ ਦੂਬੇ, ਸ੍ਰੀ ਮਾਤਾ ਵੈਸ਼ਨੋ ਦੇਵੀ ਤੋਂ ਬਲਦੇਵ ਰਾਜ ਸ਼ਰਮਾ, ਕਾਲਾਕੋਟ-ਸੁੰਦਰਬਨੀ ਤੋਂ ਠਾਕੁਰ ਰਣਧੀਰ ਸਿੰਘ, ਬੁੱਢਲ ਤੋਂ ਚੌਧਰੀ ਜ਼ੁਲਫਿਕਾਰ ਅਲੀ ਨੂੰ ਉਮੀਦਵਾਰ ਬਣਾਇਆ ਹੈ। -ਪੀਟੀਆਈ

Advertisement
Advertisement
Advertisement