For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ: ਜੇਹਲਮ ’ਚ ਕਿਸ਼ਤੀ ਉਲਟਣ ਕਾਰਨ 6 ਮੌਤਾਂ ਤੇ ਕਈ ਲਾਪਤਾ

11:05 AM Apr 16, 2024 IST
ਜੰਮੂ ਕਸ਼ਮੀਰ  ਜੇਹਲਮ ’ਚ ਕਿਸ਼ਤੀ ਉਲਟਣ ਕਾਰਨ 6 ਮੌਤਾਂ ਤੇ ਕਈ ਲਾਪਤਾ
Advertisement

ਸ੍ਰੀਨਗਰ, 16 ਅਪਰੈਲ
ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਜੇਹਲਮ ਦਰਿਆ ਵਿੱਚ ਅੱਜ ਕਿਸ਼ਤੀ ਉਲਟਣ ਕਾਰਨ 6 ਜਣਿਆਂ ਦੀ ਮੌਤ ਹੋ ਗਈ ਤੇ ਮਰਨ ਵਾਲੇ ਬਹੁਤੇ ਬੱਚੇ ਹਨ। ਕਿਸ਼ਤੀ ਸਵਾਰ ਬੱਚੇ ਸਕੂਲ ਜਾ ਰਹੇ ਸਨ। ਕਿਸ਼ਤੀ ਸਵਾਰਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗਿਆ। ਇਹ ਘਟਨਾ ਗੰਦਬਲ ਨੌਗਾਮ ਇਲਾਕੇ 'ਚ ਵਾਪਰੀ ਅਤੇ ਕਈ ਵੀ ਲਾਪਤਾ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 6 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਕਈ ਹੋਰ ਲਾਪਤਾ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਜੇਹਲਮ ਦੇ ਨਾਲ-ਨਾਲ ਝੀਲਾਂ ਅਤੇ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ।

Advertisement

Advertisement
Author Image

Advertisement
Advertisement
×