ਜੰਮੂ ਕਸ਼ਮੀਰ: ਕੁੱਪਵਾੜਾ ਵਿਚ ਧਾਮਕੇ ਕਾਰਨ 3 ਜ਼ਖਮੀ
12:35 PM Jun 16, 2025 IST
ਸ੍ਰੀਨਗਰ, 16 ਜੂਨ
Advertisement
ਇੱਥੋਂ ਦੇ ਕੁੱਪਵਾੜਾ ਜ਼ਿਲ੍ਹੇ ਵਿਚ ਅੱਜ ਸਵੇਰ ਹੋਏ ਇੱਕ ਧਮਾਕੇ ਕਾਰਨ 10 ਸਾਲਾ ਬੱਚੇ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਜ਼ਿਲ੍ਹੇ ਦੇ ਲੰਗੇਤ ਖੇਤਰ ਦੇ ਕਚਰੀ ਵਿਖੇ ਇੱਕ ਪੁਰਾਣੀ ਮਸਜਿਦ ਨੂੰ ਢਾਹੁਣ ਦੌਰਾਨ ਹੋਇਆ। ਮਸਜਿਦ ਪ੍ਰਬੰਧਨ ਕਮੇਟੀ ਵੱਲੋਂ ਨਵੀਂ ਮਸਜਿਦ ਦੀ ਉਸਾਰੀ ਲਈ ਪੁਰਾਣੀ ਮਸਜਿਦ ਨੂੰ ਢਾਹੀ ਜਾ ਰਹੀ ਸੀ। ਧਮਾਕੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਮੁਦਾਸਿਰ ਅਹਿਮਦ ਮੀਰ (26), ਗੁਲਾਮ ਅਹਿਮਦ ਤਾਂਤਰੇ (65) ਅਤੇ ਡੀ ਏ ਲੋਨ (10) ਵਜੋਂ ਹੋਈ ਹੈ। ਉਨ੍ਹਾਂ ਨੂੰ ਉਪ ਜ਼ਿਲ੍ਹਾ ਹਸਪਤਾਲ ਲੰਗੇਟ ਲਿਜਾਇਆ ਗਿਆ ਜਿੱਥੋਂ ਮੀਰ ਨੂੰ ਹੰਦਵਾੜਾ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement