ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਮਹੂਰੀ ਕਿਸਾਨ ਸਭਾ ਨੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

10:51 AM Jul 04, 2023 IST
ਤਹਿਸੀਲਦਾਰ ਰਤਨਜੀਤ ਖੁੱਲਰ ਨੂੰ ਮੰਗ ਪੱਤਰ ਦਿੰਦੇ ਹੋਏ ਹਰਭਜਨ ਸਿੰਘ ਟਰਪਈ ਤੇ ਹੋਰ। ਫੋਟੋ: ਲਖਨਪਾਲ ਸਿੰਘ

ਪੱਤਰ ਪ੍ਰੇਰਕ
ਮਜੀਠਾ, 3 ਜੂਲਾਈ
ਪਿਛਲੇ ਦਿਨੀ ਹੋਈ ਬਰਸਾਤੀ ਪਾਣੀ ਨਾਲ ਕਿਸਾਨਾਂ ਵਲੋਂ ਬੀਜੇ ਗਏ ਝੋਨੇ ਤੇ ਪਸ਼ੂਆਂ ਦੇ ਚਾਰੇ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਸਬੰਧੀ ਕਿਸਾਨਾ ਨੂੰ ਮੁਆਵਜ਼ਾ ਦਿਵਾਉਣ ਲਈ ਜਮਹੂਰੀ ਕਿਸਾਨ ਸਭਾ ਵਲੋਂ ਸਰਕਲ ਪ੍ਰਧਾਨ ਰਣਬੀਰ ਸਿੰਘ ਮਜੀਠਾ ਦੀ ਅਗਵਾਈ ਵਿੱਚ ਇਕੱਤਰਤਾ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਮ ਤੇ ਤਹਿਸੀਲਦਾਰ ਮਜੀਠਾ ਰਤਨਜੀਤ ਖੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਕੱਤਰਤਾ ਦੌਰਾਨ ਜ਼ਿਲਾ ਆਗੂ ਮਾਸਟਰ ਹਰਭਜਨ ਸਿੰਘ ਟਰਪਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜੀਠਾ ਦਿਹਾਤੀ ਦੇ ਰਕਬੇ ’ਚੋਂ ਲੰਘਦੀ ਹੁੰਡਿਆਰਾ ਡਰੇਨ ਦੀ ਬਰਸਾਤਾਂ ਦਾ ਮੌਸਮ ਹੋਣ ਦੇ ਬਾਵਜੂਦ ਮਹਿਕਮੇ ਵਲੋ ਸਫਾਈ ਨਾ ਕਰਨ ਤੇ ਘਾਹ, ਬੂਟੀ ਤੇ ਕੂੜੇ ਕਰਕਟ ਨਾਲ ਭਰੀ ਹੋਈ ਹੈ ਤੇ ਕੁੱਝ ਕਿਸਾਨਾਂ ਵਲੋ ਡਰੇਨ ਵਿੱਚ ਬੰਨ ਵੀ ਮਾਰੇ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਡਰੇਨ ਦੀ ਖਲਾਈ ਸਫਾਈ ਨਾ ਕਰਨ ਤੇ ਪਿਛਲੇ ਦਿਨੀ ਹੋਈ ਬਰਸਾਤ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਨ੍ਹਾ ਮੰਗ ਕੀਤੀ ਕਿ ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਤੇ ਮਾਸਟਰ ਟਰਪਈ ਤੇ ਰਣਬੀਰ ਮਜੀਠਾ ਨਾਲ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

Advertisement

Advertisement
Tags :
ਸੌਂਪਿਆਕਿਸਾਨਜਮਹੂਰੀਤਹਿਸੀਲਦਾਰਪੱਤਰ
Advertisement