ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ੀਰਕਪੁਰ ਤੋਂ ਲਾਲੜੂ ਤੱਕ ਲੱਗਦੇ ਨੇ ਜਾਮ; ਡੇਰਾਬੱਸੀ ਪ੍ਰਸ਼ਾਸਨ ਬੇਵੱਸ

11:05 AM Oct 11, 2024 IST
ਡੇਰਾਬੱਸੀ ਵਿੱਚ ਟਰੈਫਿਕ ਜਾਮ ਵਿੱਚ ਫਸੇ ਵਾਹਨ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬਸੀ, 10 ਅਕਤੂਬਰ
ਦਿੱਲੀ-ਚੰਡੀਗੜ੍ਹ ਕੌਮੀ ਮਾਰਗ ’ਤੇ ਜ਼ੀਰਕਪੁਰ ਤੋਂ ਲਾਲੜੂ ਤੱਕ ਨਿੱਤ ਲੱਗਦੇ ਟਰੈਫਿਕ ਜਾਮ ਅੱਗੇ ਡੇਰਾਬੱਸੀ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ। ਨੌਕਰੀਪੇਸ਼ਾ ਲੋਕਾਂ ਅਤੇ ਸਕੂਲੀ ਬੱਚਿਆਂ ਸਮੇਤ ਮਰੀਜ਼ਾਂ ਨੂੰ ਭਾਰੀ ਦਿੱਕਤ ਝੱਲਣੀ ਪੈ ਰਹੀ ਹੈ। ਸੈਂਂਕੜੇ ਰਾਹਗੀਰ ਅਨਜਾਣ ਰਾਹਾਂ ’ਤੇ ਭਟਕਦੇ ਨਜ਼ਰ ਆਉਂਦੇ ਹਨ। ਸ਼ਹਿਰਾਂ ਦੀਆਂ ਗਲੀਆਂ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਵੀ ਅਕਸਰ ਜਾਮ ਲੱਗਿਆ ਰਹਿੰਦਾ ਹੈ। ਇਸ ਮੁਸੀਬਤ ਨਾਲ ਜੂਝ ਰਹੇ ਲੋਕਾਂ ਅੰਦਰ ਤਿਉਹਾਰਾਂ ਅਤੇ ਵਿਆਹਾਂ ਦਾ ਜੋਸ਼ ਵੀ ਮੱਠਾ ਪੈ ਗਿਆ ਹੈ। ਅੱਜ ਤੜਕਸਾਰ ਡੇਰਾਬੱਸੀ ਅਤੇ ਲਾਲੜੂ ਵਿਚ ਮੁੜ ਜਾਮ ਲੱਗ ਗਿਆ ਹੈ। ਵਾਹਨਾਂ ਦੇ ਘੜਮੱਸ ਕਾਰਨ ਕੌਮੀ ਮਾਰਗ, ਬਰਵਾਲਾ ਮਾਰਗ, ਤਹਿਸੀਲ ਰੋਡ ਅਤੇ ਮੁਬਾਰਕਪੁਰ-ਰਾਮਗੜ੍ਹ ਰੋਡ ’ਤੇ ਵੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਕਾਬਿਲੇਗੌਰ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਪੇਚ ਫਸਿਆ ਹੋਇਆ ਹੈ। ਕਿਸਾਨ ਦਿੱਲੀ ਕੂਚ ਕਰਨ ਦੀ ਜ਼ਿੱਦ ’ਤੇ ਅੜੇ ਹੋਣ ਕਾਰਨ ਸ਼ੰਭੂ ਬਾਰਡਰ ਉੱਤੇ ਮੋਰਚਾ ਲਾਈਂ ਬੈਠੇ ਹਨ। ਦਿੱਲੀ ਤੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਦਿੱਲੀ ਸਮੇਤ ਹੋਰ ਰਾਜਾਂ ਨੂੰ ਜਾਣ ਵਾਲੀ ਸਾਰੀ ਟਰੈਫ਼ਿਕ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਰਾਹੀਂ ਲੰਘ ਰਹੀ ਹੈ। ਇਸ ਕਾਰਨ ਕੌਮੀ ਸ਼ਾਹਰਾਹ ’ਤੇ ਵਾਹਨਾਂ ਦੀ ਤਾਦਾਦ ਵਿਚ ਕਈ ਗੁਣਾਂ ਵਾਧਾ ਹੋਇਆ ਹੈ। ਇਸੇ ਤਰ੍ਹਾਂ ਹਾਈਵੇ ’ਤੇ ਭਾਂਖਰਪੁਰ ਅਤੇ ਜ਼ੀਰਕਪੁਰ ਵਿੱਚ ਪੁੱਲਾਂ ਦੀ ਉਸਾਰੀ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ।
ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਖਰੀਦ ਨਾ ਹੋਣ ਕਾਰਨ ਪਿਛਲੇ ਦਿਨੀਂ ਕਿਸਾਨਾਂ ਨੇ ਆਈਟੀਆਈ ਚੌਕ ਲਾਲੜੂ ਤੇ ਭਾਂਖਰਪੁਰ ਨੇੜੇ ਮੈਕਡੋਨਾਲਡ ਅੱਗੇ ਧਰਨਾ ਲਾ ਦਿੱਤਾ ਸੀ। ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਉਨ੍ਹਾਂ ਨੂੰ ਤਿਉਹਾਰੀ ਸਮਾਨ ਦੀ ਢੋਆ-ਢੁਆਈ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

Advertisement