For the best experience, open
https://m.punjabitribuneonline.com
on your mobile browser.
Advertisement

ਜਲੰਧਰ: ਮਹਿਲਾ ਹਾਕੀ ਕੱਪ ਅੱਜ ਤੋਂ

08:43 AM Apr 05, 2024 IST
ਜਲੰਧਰ  ਮਹਿਲਾ ਹਾਕੀ ਕੱਪ ਅੱਜ ਤੋਂ
Advertisement

ਪੱਤਰ ਪ੍ਰੇਰਕ
ਜਲੰਧਰ, 4 ਅਪਰੈਲ
ਸੁਰਜੀਤ ਫਾਈਵ-ਏ-ਸਾਈਡ ਮਹਿਲਾ ਹਾਕੀ ਗੋਲਡ ਕੱਪ 5 ਅਪਰੈਲ ਤੋਂ ਸਥਾਨਕ ਓਲੰਪੀਅਨ ਸੁਰਜੀਤ ਫਾਈਵ-ਏ-ਸਾਈਡ ਐਸਟਰੋਟਰਫ ਹਾਕੀ ਸਟੇਡੀਅਮ ਬਰਲਟਨ ਪਾਰਕ ਵਿੱਚ ਸ਼ੁਰੂ ਹੋ ਰਿਹਾ ਹੈ। ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਅਨੁਸਾਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ ਮਹਿਲਾਵਾਂ ਦਾ ਇਹ ਹਾਕੀ ਟੂਰਨਾਮੈਂਟ ’ਲੀਗ-ਕਮ-ਨਾਕਆਊਟ’ ਦੇ ਆਧਾਰ ’ਤੇ ਖੇਡਿਆ ਜਾਵੇਗਾ, ਜਿਸ ਵਿਚ ਦੇਸ਼ ਦੀਆਂ ਅੱਠ ਨਾਮੀ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਅਨੁਸਾਰ ਪੰਜਾਬ ਇਲੈਵਨ, ਰੇਲ ਕੋਚ ਫੈਕਟਰੀ ਕਪੂਰਥਲਾ, ਸਪੋਰਟਸ ਅਥਾਰਟੀ ਆਫ ਇੰਡੀਆ ਸੋਨੀਪਤ, ਸਪੋਰਟਸ ਅਥਾਰਟੀ ਆਫ ਇੰਡੀਆ ਸੋਨੀਪਤ ਤੇ ਉੱਤਰੀ ਰੇਲਵੇ ਦਿੱਲੀ ਨੂੰ ਪੂਲ-ਏ ਵਿਚ ਜਦਕਿ ਸੈਂਟਰਲ ਰੇਲਵੇ ਮੁੰਬਈ, ਸੀ.ਆਰ.ਪੀ.ਐੱਫ. ਦਿੱਲੀ, ਹਰਿਆਣਾ ਇਲੈਵਨ ਅਤੇ ਯੂਨੀਅਨ ਬੈਂਕ ਆਫ ਇੰਡੀਆ, ਮੁੰਬਈ ਦੀਆਂ ਟੀਮਾਂ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ। ਸ੍ਰੀ ਸੰਧੂ ਨੇ ਅੱਗੇ ਦੱਸਿਆ ਕਿ ਇਸ ’ਫਾਈਵ-ਏ-ਸਾਈਡ’ ਹਾਕੀ ਟੂਰਨਾਮੈਂਟ ਵਿਚ ਕੁੱਲ 15-5-15 ਮਿੰਟ ਦੇ 16 ਮੈਚ ਖੇਡੇ ਜਾਣਗੇ। ਟੂਰਨਾਮੈਂਟ ਦੇ ਸੈਮੀ ਫਾਈਨਲ, ਤੀਜੀ ਤੇ ਚੌਥੀ ਪੁਜੀਸ਼ਨ ਮੈਚ ਅਤੇ ਫਾਈਨਲ ਮੈਚ 7 ਅਪਰੈਲ ਨੂੰ ਖੇਡੇ ਜਾਣਗੇ। ਇਹ ਮੈਚ ਸਟੇਡੀਅਮ ਵਿੱਚ ’ਡੇ ਐਂਡ ਫਲੱਡ ਲਾਈਟਸ’ ਹੇਠ ਖੇਡੇ ਜਾਣਗੇ ਅਤੇ ਦਰਸ਼ਕਾਂ ਦਾ ਦਾਖਲਾ ਮੁਫ਼ਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇਲੈਵਨ ਬਨਾਮ ਰੇਲ ਕੋਚ ਫੈਕਟਰੀ, 2.00 ਵਜੇ, ਹਰਿਆਣਾ ਇਲੈਵਨ ਬਨਾਮ ਯੂਨੀਅਨ ਬੈਂਕ ਆਫ ਇੰਡੀਆ, 3.00 ਵਜੇ, ਸਪੋਰਟਸ ਅਥਾਰਟੀ ਆਫ ਇੰਡੀਆ ਬਨਾਮ ਉੱਤਰੀ ਰੇਲਵੇ ਦਿੱਲੀ, 4.00 ਵਜੇ, ਸੈਂਟਰਲ ਰੇਲਵੇ ਮੁੰਬਈ ਬਨਾਮ ਸੀ.ਆਰ.ਪੀ.ਐੱਫ. ਦਿੱਲੀ, ਮੁੰਬਈ 5.00 ਵਜੇ, ਰੇਲ ਕੋਚ ਫੈਕਟਰੀ, ਕਪੂਰਥਲਾ ਬਨਾਮ ਸਪੋਰਟਸ ਅਥਾਰਟੀ ਆਫ ਇੰਡੀਆ ਸੋਨੀਪਤ ਵਿਚਾਲੇ 6.00 ਵਜੇ ਅੱਜ ਖੇਡੇ ਜਾਣਗੇ।

Advertisement

Advertisement
Author Image

Advertisement
Advertisement
×