For the best experience, open
https://m.punjabitribuneonline.com
on your mobile browser.
Advertisement

ਜਲੰਧਰ: ਕੇਪੀ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਾਫ ਹੋਣ ਲੱਗੀ ਤਸਵੀਰ

07:52 AM Apr 24, 2024 IST
ਜਲੰਧਰ  ਕੇਪੀ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਾਫ ਹੋਣ ਲੱਗੀ ਤਸਵੀਰ
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਤੇ ਉਨ੍ਹਾਂ ਦੇ ਸਮਰਥਕ। -ਫੋਟੋ: ਵਿਸ਼ਾਲ ਕੁਮਾਰ
Advertisement

ਪਾਲ ਸਿੰਘ ਨੌਲੀ
ਜਲੰਧਰ, 23 ਅਪਰੈਲ
ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਣ ਨਾਲ ਰਾਜਸੀ ਮੁਕਾਬਲਿਆਂ ਦੀ ਤਸਵੀਰ ਸਾਫ ਹੋ ਗਈ ਹੈ। ਇੱਥੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ‘ਆਪ’ ਵੱਲੋਂ ਪਵਨ ਕੁਮਾਰ ਟੀਨੂੰ , ਬਸਪਾ ਵੱਲੋਂ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਭਾਜਪਾ ਵੱਲੋਂ ਸ਼ੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਨ੍ਹਾਂ ਪੰਜਾਂ ਉਮੀਦਵਾਰਾਂ ਵਿੱਚੋਂ ਚੰਨੀ, ਕੇਪੀ ਅਤੇ ਰਿੰਕੂ ਦਾ ਪਿਛੋਕੜ ਕਾਂਗਰਸ ਦਾ ਹੈ।
ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿੱਚ 111 ਦਿਨ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਆਏ ਪਵਨ ਕੁਮਾਰ ਟੀਨੂੰ ਕਦੇ ਬਾਬੂ ਕਾਂਸ਼ੀ ਰਾਮ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਮੋਹਰੀ ਸਨ। ਟੀਨੂੰ ਨੇ 2014 ਵਿੱਚ ਅਕਾਲੀ ਦਲ ਵੱਲੋਂ ਜਲੰਧਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ। ਮਹਿੰਦਰ ਸਿੰਘ ਕੇਪੀ ਪੰਜਾਬ ਕਾਂਗਰਸ ਦੇ ਵੱਡੇ ਆਗੂ ਰਹੇ ਹਨ। ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਦਰਬਾਰਾ ਸਿੰਘ ਦੀ ਵਜ਼ਾਰਤ ਵਿੱਚ ਮੰਤਰੀ ਸਨ। ਐਡਵੋਕੇਟ ਮਹਿੰਦਰ ਸਿੰਘ ਕੇਪੀ ਬੇਅੰਤ ਸਿੰਘ ਸਰਕਾਰ ਅਤੇ ਕੈਪਟਨ ਦੀ ਵਜ਼ਾਰਤ ਵਿੱਚ ਮੰਤਰੀ ਰਹੇ ਹਨ। ਸ਼ੁਸ਼ੀਲ ਰਿੰਕੂ ਪਹਿਲਾਂ ਕਾਂਗਰਸ ਵੱਲੋਂ ਕੌਂਸਲਰ, ਮਗਰੋਂ ਵਿਧਾਇਕ ਬਣੇ ਸਨ। ਉਹ ‘ਆਪ’ ਵਿੱਚ ਜਾ ਕੇ ਜ਼ਿਮਨੀ ਚੋਣ ਵੇਲੇ ਇੱਥੋਂ ਐੱਮਪੀ ਬਣੇ। ਐਡਵੋਕੇਟ ਬਲਵਿੰਦਰ ਕੁਮਾਰ ਨੂੰ ਬਸਪਾ ਨੇ ਉਮੀਦਵਾਰ ਬਣਾਇਆ ਹੈ। ਸੀਪੀਆਈ ਐੱਮ ਦੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਵੀ ਚੋਣ ਮੈਦਾਨ ਵਿੱਚ ਹਨ।

Advertisement

ਲੋਕ ਦਲ ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ: ਚੰਨੀ

ਜਲੰਧਰ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣਾ ਚੋਣ ਪ੍ਰਚਾਰ ਇੱਥੋਂ ਥੋੜ੍ਹੀ ਦੂਰ ਪਿੰਡ ਤੱਲਣ ਤੋਂ ਮੱਥਾ ਟੇਕ ਕੇ ਅੱਜ ਸ਼ੁਰੂ ਕੀਤਾ। ਉਹ ਪਿੰਡਾਂ ਵਿੱਚ ਮੀਟਿੰਗ ਦੌਰਾਨ ਬਿਨਾਂ ਕੋਈ ਰਸਮ ਨਿਭਾਇਆਂ ਸਿੱਧਾ ਲੋਕਾਂ ਨੂੰ ਮਿਲਦੇ ਹਨ। ਪਿੰਡ ਤੱਲਣ ਦੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਨਤਮਸਤਕ ਹੋ ਕੇ ਪਿੰਡਾਂ ਵਿੱਚ ਕੀਤੀਆਂ ਗੱਲਬਾਤਾਂ ਦੌਰਾਨ ਚੰਨੀ ਨੇ ਦਲ-ਬਦਲੂਆਂ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਜਲੰਧਰ ’ਚ ਦਲ-ਬਦਲੂਆਂ ਨੇ ਸੱਭਿਆਚਾਰ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਇਨ੍ਹਾਂ ਦਲ-ਬਦਲੂਆਂ ਨੂੰ ਮੂੰਹ ਨਹੀਂ ਲਾਉਣਗੇ।

Advertisement
Author Image

joginder kumar

View all posts

Advertisement
Advertisement
×