ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੰਧਰ: ਸੜਕ ’ਤੇ ਡਿੱਗਿਆ ਵੀਹ ਸਾਲ ਪੁਰਾਣਾ ਦਰੱਖਤ

09:23 AM Aug 04, 2024 IST

ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਇੱਥੇ ਦੋਆਬਾ ਚੌਕ ਨੇੜੇ ਦੋਆਬਾ ਕਾਲਜ ਮਾਰਕੀਟ ਦੇ ਸਾਹਮਣੇ ਸੜਕ ’ਤੇ ਇੱਕ ਵੀਹ ਸਾਲ ਪੁਰਾਣਾ ਦਰੱਖਤ ਡਿੱਗ ਪਿਆ। ਇਸ ਸਬੰਧੀ ਐਨਕ ਵਿਕਰੇਤਾ ਦੁਕਾਨਦਾਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਬਰਸਾਤ ਅਤੇ ਝੱਖੜ ਤੋਂ ਬਾਅਦ ਇਹ ਦਰੱਖਤ ਬੀਤੇ ਦਿਨੀਂ ਥੋੜ੍ਹਾ ਜਿਹਾ ਟੇਢਾ ਹੋ ਗਿਆ ਸੀ। ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪੁੱਜੇ ਤਾਂ ਦੇਖਿਆ ਕਿ ਸੜਕ ’ਤੇ ਵੱਡਾ ਦਰੱਖਤ ਡਿੱਗਿਆ ਹੋਇਆ ਸੀ ਜਿਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ।
ਇਸ ਦੌਰਾਨ ਪੀਸੀਆਰ ਜ਼ੈਬਰਾ 6 ਦੇ ਏਐੱਸਆਈ ਮੁਬਾਰਕ ਸਿੰਘ ਅਤੇ ਏਐੱਸਆਈ ਚਰਨਜੀਤ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਨਗਰ ਨਿਗਮ ਅਤੇ ਬਾਗ਼ਬਾਨੀ ਵਿਭਾਗ ਨੂੰ ਸੂਚਿਤ ਕੀਤਾ। ਇਸ ਦੌਰਾਨ ਪੁਲੀਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਦਰੱਖਤਾਂ ਦੀ ਕਟਾਈ ਦਾ ਕੰਮ ਸ਼ੁਰੂ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ।

Advertisement

Advertisement
Advertisement