For the best experience, open
https://m.punjabitribuneonline.com
on your mobile browser.
Advertisement

ਜਲੰਧਰ: ਪ੍ਰਚਾਰ ਵਿੱਚ ਨਜ਼ਰ ਨਹੀਂ ਆਏ ਉਮੀਦਵਾਰਾਂ ਦੇ ਕਾਕੇ

09:49 AM May 22, 2024 IST
ਜਲੰਧਰ  ਪ੍ਰਚਾਰ ਵਿੱਚ ਨਜ਼ਰ ਨਹੀਂ ਆਏ ਉਮੀਦਵਾਰਾਂ ਦੇ ਕਾਕੇ
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 20 ਮਈ
ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਗੂਆਂ ਅਤੇ ਉਨ੍ਹਾਂ ਦੇ ਵਰਕਰਾਂ ਵੱਲੋਂ ਆਪਣੇ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਅਤੇ ਆਗੂਆਂ ਦੇ ਕਾਕੇ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਆ ਰਹੇ। ਰਾਸ਼ਟਰੀ ਅਤੇ ਖੇਤਰੀ ਸਿਆਸੀ ਪਾਰਟੀਆ ਦੇ ਉਮੀਦਵਾਰਾਂ ਹਲਕਾ ਇੰਚਾਰਜ ਵਿੱਚੋਂ ਬਹੁਤੇ ਅਜਿਹੇ ਹਨ ਕਿ ਜਿਨ੍ਹਾਂ ਦੇ ਕਾਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਹਨ ਜਾਂ ਪੱਕੇ ਤੌਰ ’ਤੇ ਵਿਦੇਸ਼ਾਂ ਵਿੱਚ ਵੱਸ ਗਏ ਹਨ। ਸਿਆਸੀ ਗਲਿਆਰਿਆਂ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਆਗੂਆਂ ਦੇ ਕਾਕੇ ਆਪਣੇ ਰੁਝੇਵੇਂ ਛੱਡ ਕੇ ਚੋਣ ਪ੍ਰਚਾਰ ਲਈ ਹਾਲੇ ਤੱਕ ਵਿਦੇਸ਼ਾਂ ਵਿੱਚੋਂ ਵਾਪਸ ਆ ਕੇ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਹੀਂ ਨਿੱਤਰੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੀ ਪੁੱਤਰੀ ਵੱਲੋਂ ਫੇਸਬੁੱਕ ਪੇਜ਼ ’ਤੇ ਪਿਤਾ ਦੇ ਹੱਕ ਵਿੱਚ ਅਪੀਲ ਕਰਦੇ ਨਜ਼ਰ ਆਏ ਸਨ। ਉਸ ਤੋਂ ਇਲਾਵਾ ਚੋਣ ਪ੍ਰਚਾਰ ਵਿੱਚ ਕਿਸੇ ਵੀ ਆਗੂ ਦਾ ਕਾਕਾ ਚੋਣ ਮੈਦਾਨ ਵਿੱਚ ਨਜ਼ਰ ਨਹੀਂ ਆਇਆ। ਜਲੰਧਰ ਲੋਕ ਸਭਾ ਸੀਟ ’ਤੇ ਮਾਰੀ ਪੰਛੀ ਝਾਤ ਅਨੁਸਾਰ 17 ਮਰਦ ਅਤੇ 3 ਮਹਿਲਾਵਾਂ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਦੋਂ ਕਿ 3 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਸਨ। ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ, ਚਰਨਜੀਤ ਸਿੰਘ ਚੰਨੀ ਕਾਂਗਰਸ, ਮਹਿੰਦਰ ਸਿੰਘ ਕੇਪੀ, ਸ਼੍ਰੋਮਣੀ ਅਕਾਲੀ ਦਲ, ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ, ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਨੀਤੂ ਬੇਗਮਪੁਰਾ ਫਰੰਟ ਆਜ਼ਾਦ, ਪਰਮਜੀਤ ਕੌਰ ਤੇਜੀ ਸ਼ਿਵ ਸੈਨਾ ਬਾਲ ਠਾਕਰੇ, ਰਾਜ ਕੁਮਾਰ ਸਾਕੀ ਪੀਪਲ ਪਾਰਟੀ ਆਫ ਇੰਡੀਆ ਡੈਮੋਕਰੈਟਿਕ, ਅਸ਼ੋਕ ਕੁਮਾਰ ਆਜ਼ਾਦ, ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਸੀਪੀ ਆਈਐੱਮ, ਗੁਲਸ਼ਨ ਕੁਮਾਰ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ, ਗੁਰਦੀਪ ਸਿੰਘ ਸ਼ਿਵ ਸੈਨਾ, ਅਖਿਲ ਭਾਰਤੀ ਰਾਜਵੰਤ ਕੌਰ ਆਪਣਾ ਸਮਾਜ ਪਾਰਟੀ, ਬਾਲ ਮੁਕੰਦ ਆਜ਼ਾਦ, ਸਰਬਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਕਬਾਲ ਚੰਦ ਆਜ਼ਾਦ, ਸਤੀਸ਼ ਨਾਹਰ ਆਜ਼ਾਦ, ਰਮੇਸ਼ ਲਾਲ ਆਜ਼ਾਦ ਉਮੀਦਵਾਰ ਮੈਦਾਨ ’ਚ ਹਨ।

Advertisement

Advertisement
Author Image

joginder kumar

View all posts

Advertisement
Advertisement
×