ਜਲੰਧਰ: ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਛੇ ਹੋਈ
09:08 AM Oct 10, 2023 IST
ਪੱਤਰ ਪ੍ਰੇਰਕ
ਜਲੰਧਰ, 9 ਅਕਤੂਬਰ
ਇੱਥੋਂ ਦੇ ਅਵਤਾਰ ਨਗਰ ’ਚ ਬੀਤੀ ਰਾਤ ਇੱਕ ਘਰ ’ਚ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ 6 ਤਕ ਪੁੱਜ ਗਈ ਹੈ। ਇਸ ਹਾਦਸੇ ’ਚ ਪਰਿਵਾਰ ਦੇ ਛੇ ਜਣੇ ਸੜ ਗਏ ਸਨ ਜਨਿ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਉਨ੍ਹਾਂ ਨੂੰ ਜਦੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਤਿੰਨ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ, ਉਨ੍ਹਾਂ ਵਿੱਚੋਂ ਦੋ ਜਣਿਆਂ ਨੇ ਬਾਅਦ ’ਚ ਦੇਰ ਰਾਤ ਦਮ ਤੋੜ ਦਿੱਤਾ ਸੀ। ਮ੍ਰਿਤਕਾਂ ਵਿੱਚ ਘਰ ਦਾ ਮਾਲਕ ਭਾਜਪਾ ਆਗੂ ਯਸ਼ਪਾਲ ਘਈ (65), ਉਸ ਦਾ ਪੁੱਤਰ ਇੰਦਰਪਾਲ ਘਈ, ਇੰਦਰਪਾਲ ਦੀ ਪਤਨੀ ਰੁਚੀ, ਤਿੰਨ ਬੱਚੇ ਦੀਆ, ਅਕਸ਼ੈ ਅਤੇ ਮਨਸ਼ਾ ਸ਼ਾਮਲ ਹਨ। ਘਟਨਾ ਸਮੇਂ ਗੁਆਂਢੀਆਂ ਦੇ ਘਰ ਗਈ ਹੋਈ ਭਾਜਪਾ ਆਗੂ ਯਸ਼ਪਾਲ ਦੀ ਪਤਨੀ ਬਲਬੀਰ ਘਈ ਵਾਲ-ਵਾਲ ਬਚ ਗਈ। ਹਾਦਸੇ ਸਮੇਂ ਪੂਰਾ ਪਰਿਵਾਰ ਡਰਾਇੰਗ ਰੂਮ ’ਚ ਟੀਵੀ ’ਤੇ ਕ੍ਰਿਕਟ ਮੈਚ ਦੇਖ ਰਿਹਾ ਸੀ।
Advertisement
Advertisement