ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲੰਧਰ: ਇਮੀਗ੍ਰੇਸ਼ਨ ਫਰਮਾਂ ਖ਼ਿਲਾਫ਼ ਸਖਤ ਹੋਇਆ ਪ੍ਰਸ਼ਾਸਨ

11:10 AM Jul 02, 2023 IST

ਖ਼ਬਰ ਦਾ ਅਸਰ

Advertisement

ਟ੍ਰਿਬਿੳੂਨ ਨਿੳੂਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜੁਲਾਈ
ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 700 ਵਿਦਿਆਰਥੀਆਂ ਨੂੰ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਖ਼ਿਲਾਫ਼ ਛੇ ਕੇਸ ਦਰਜ ਹੋਣ ਦੇ ਬਾਵਜੂਦ ਸਮੇਂ ਸਿਰ ਕਾਰਵਾੲੀ ਨਾ ਹੋਣ ਸਬੰਧੀ ‘ਪੰਜਾਬੀ ਟ੍ਰਿਬਿੳੂਨ’ ਦੇ 30 ਜੂਨ ਦੇ ਅੰਕ ਵਿੱਚ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਹੋ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਜ਼ਿਲ੍ਹੇ ਦੀਆਂ ਸਮੂਹ ਛੇ ਸਬ-ਡਿਵੀਜ਼ਨਾਂ ਵਿਚ ਇਮੀਗ੍ਰੇਸ਼ਨ ਫਰਮਾਂ ਦੀ ਪਡ਼ਤਾਲ ਲਈ ਚਾਰ ਮੈਂਬਰੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੈ। ਹਰ ਸਬ-ਡਿਵੀਜ਼ਨ ਵਿੱਚ ਇਕ ਚਾਰ ਮੈਂਬਰੀ ਟੀਮ ਹੋਵੇਗੀ, ਜਿਸ ਵਿੱਚ ਐਸਡੀਐਮ, ਡੀਐਸਪੀ, ਥਾਣਾ ਮੁਖੀ ਅਤੇ ਤਹਿਸੀਲਦਾਰ ਮੈਂਬਰ ਵਜੋਂ ਸ਼ਾਮਲ ਹੋਣਗੇ। ੳੁਨ੍ਹਾਂ ਸਬੰਧਤ ਟੀਮਾਂ ਨੂੰ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਾਰੀਆਂ ਇਮੀਗ੍ਰੇਸ਼ਨ ਫਰਮਾਂ ਦੇ ਦਫ਼ਤਰਾਂ ਵਿੱਚ ਜਾ ਕੇ ਪਡ਼ਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਫਰਮਾਂ ਨੂੰ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਵਿਅਕਤੀ ਇਮੀਗ੍ਰੇਸ਼ਨ ਫਰਮਾਂ ਹੱਥੋਂ ਕਿਸੇ ਕਿਸਮ ਦੀ ਧੋਖਾਧਡ਼ੀ ਦਾ ਸ਼ਿਕਾਰ ਨਾ ਹੋ ਸਕੇ। ਸ੍ਰੀ ਸਾਰੰਗਲ ਨੇ ਸਮੂਹ ਐੱਸਡੀਐੱਮਜ਼ ਨੂੰ ਜ਼ਿਲ੍ਹੇ ਵਿੱਚ ਇਮੀਗ੍ਰੇਸ਼ਨ/ਟਰੈਵਲ ਕੰਸਲਟੈਂਟਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਅਤੇ ਆਪਣੀ ਚੈਕਿੰਗ ਰਿਪੋਰਟ 10 ਜੁਲਾਈ ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ, ਜਿਸ ਮਗਰੋਂ ਇੱਕ ਸਾਂਝੀ ਰਿਪੋਰਟ ਸੂਬਾ ਸਰਕਾਰ ਕੋਲ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।

ਬਠਿੰਡਾ ਵਿੱਚ ਵੀਹ ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਜ਼ਿਲ੍ਹਾ ਪ੍ਰ੍ਰਸ਼ਾਸਨ ਨੇ ਪੰਜਾਬ ਟਰੈਵਲ ਪ੍ਰੋਫ਼ੈਸ਼ਨਲ ਐਕਟ ਤਹਿਤ ਜਾਰੀ ਲਾਇਸੈਂਸਾਂ ’ਚੋਂ ਸ਼ਿਕਾਇਤਾਂ ਮਿਲਣ ਮਗਰੋਂ ਸਾਲ 2020, 22 ਅਤੇ 23 ਦੌਰਾਨ ਕੁਲ 20 ਲਾਇਸੈਂਸ ਰੱਦ ਕੀਤੇ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਨੁਸਾਰ ਫਰਮ ਵੈਟਰਨ ਕੰਸਲਟੈਂਸੀ ਬਠਿੰਡਾ, ਪ੍ਰਾਈਮ ਐਜੂਕੇਸ਼ਨ ਐਂਡ ਇਮੀਗਰੇਸ਼ਨ ਕੰਸਲਟੈਂਸੀ ਬਠਿੰਡਾ, ਟਰੈਵਲਜ਼ ਏਜੰਟ ਐਂਡ ਟਰੈਵਲ ਏਜੰਸੀ, ਇਜ਼ੀਵੀਜ਼ਾ ਸਰਵਸਿਜ਼, ਸਾਈਂ ਟਰੈਵਲਜ਼ ਰਾਮਪੁਰਾ ਫੂਲ ਤੇ ਕੰਵਰ ਕੰਸਲਟੈਂਸੀ ਦਾ ਲਾਇਸੈਂਸ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਕੈਜ਼ੂੂਅਲ ਪਲੱਸ ਇਮੀਗ੍ਰੇਸ਼ਨ ਅਜੀਤ ਰੋਡ, ਰੀਤ ਇਮੀਗ੍ਰੇਸ਼ਨ ਸਰਵਸਿਜ਼ ਬਠਿੰਡਾ, ਵਨ ਸਟੈਂਪ ਮੇਨ ਅਜੀਤ ਰੋਡ ਸਾਹਮਣੇ ਡਾ. ਕਾਲੜਾ ਬਠਿੰਡਾ ਅਤੇ ਜੋੜਾ ਐਂਡ ਸੰਨਜ਼ ਦਾ ਲਾਇਸੈਂਸ ਰੱਦ ਕੀਤਾ ਹੈ।

Advertisement

Advertisement
Tags :
ਇਮੀਗ੍ਰੇਸ਼ਨਹੋਇਆਖ਼ਿਲਾਫ਼ਜਲੰਧਰ:ਪ੍ਰਸ਼ਾਸਨਫਰਮਾਂ