ਜਲੰਧਰ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਅਹੁਦਾ ਸੰਭਾਲਿਆ
05:55 AM Mar 04, 2025 IST
ਪੱਤਰ ਪ੍ਰੇਰਕ
ਜਲੰਧਰ, 3 ਮਾਰਚ
ਹਰਕਮਲਪ੍ਰੀਤ ਸਿੰਘ ਖੱਖ, ਜੋ ਜਲੰਧਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਨ, ਦਾ ਐਤਵਾਰ ਦੇਰ ਰਾਤ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ ’ਤੇ ਫਿਰੋਜ਼ਪੁਰ ਵਿਜੀਲੈਂਸ ’ਚ ਤਾਇਨਾਤ ਗੁਰਮੀਤ ਸਿੰਘ ਨੂੰ ਜਲੰਧਰ ’ਚ ਐੱਸਐੱਸਪੀ ਵਜੋਂ ਭੇਜਿਆ ਗਿਆ ਹੈ। ਐੱਸਐੱਸਪੀ ਗੁਰਮੀਤ ਸਿੰਘ ਅੱਜ ਬਾਅਦ ਦੁਪਹਿਰ ਜਲੰਧਰ ਦਿਹਾਤ ਪੁਲੀਸ ਦਫ਼ਤਰ ਪਹੁੰਚੇ ਅਤੇ ਆਪਣਾ ਚਾਰਜ ਸੰਭਾਲ ਲਿਆ। ਉਨ੍ਹਾਂ ਦਾ ਗਾਰਡ ਆਫ ਆਨਰ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਦਿਹਾਤੀ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਐੱਸਐੱਸਪੀ ਗੁਰਮੀਤ ਸਿੰਘ ਦਾ ਸਵਾਗਤ ਕਰਨ ਲਈ ਦਿਹਾਤੀ ਪੁਲੀਸ ਦੇ ਐੱਸਪੀ ਮਨਪ੍ਰੀਤ ਸਿੰਘ, ਜਸਰੂਪ ਕੌਰ ਬਾਠ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ ਜਿਨ੍ਹਾਂ ਨੇ ਐੱਸਐੱਸਪੀ ਗੁਰਮੀਤ ਸਿੰਘ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਏ। ਐੱਸਐੱਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਨਸ਼ੇ ਨੂੰ ਖ਼ਤਮ ਕਰਨਾ ਅਤੇ ਅਪਰਾਧੀਆਂ ’ਤੇ ਸ਼ਿਕੰਜਾ ਕੱਸਣਾ ਹੋਵੇਗਾ।
Advertisement
Advertisement