ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੰਧਰ: ਪੁਲੀਸ ਪੀਪੀਈ ਕਿੱਟ ਲੈਣ ਗਈ ਤੇ ਕੈਦੀ ਸਿਵਲ ਹਸਪਤਾਲ ਵਿੱਚੋਂ ਫ਼ਰਾਰ

12:59 PM Aug 21, 2020 IST

ਪਾਲ ਸਿੰਘ ਨੌਲੀ

Advertisement

ਜਲੰਧਰ, 21 ਅਗਸਤ

ਇਥੋਂ ਦੇ ਸਿਵਲ ਹਸਪਤਾਲ ਵਿੱਚੋਂ ਕੈਦੀ ਫ਼ਰਾਰ ਹੋ ਗਿਆ ਹੈ। ਪਿੰਡ ਮੱਲੀਆਂ ਦਾ ਸੁਖਬੀਰ ਸਿੰਘ ਕਪੂਰਥਲਾ ਮਾਡਰਨ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਭੁਗਤ ਰਿਹਾ ਸੀ। ਕਰੋਨਾ ਕਾਰਨ ਉਹ 9 ਅਗਸਤ ਤੋਂ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਸੀ। ਸਿਵਲ ਹਸਪਤਾਲ ਵਿੱਚ ਕੈਦੀਆਂ ਲਈ ਨਿਗਰਾਨੀ ਵਾਲੇ ਵਾਰਡ ਇਹ ਕੈਦੀ ਦਾਖਲ ਸੀ ਜੋ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਪਾਈਪਾਂ ਦੀ ਮੱਦਦ ਨਾਲ ਫ਼ਰਾਰ ਹੋ ਗਿਆ। ਗਾਰਦ ਦੇ ਇੰਚਾਰਜ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਪਾਜ਼ੇਟਿਵ ਮਰੀਜ਼ ਕੋਲ ਜਾਣ ਲਈ ਪੀਪੀਈ ਕਿੱਟ ਪਾਉਣੀ ਜ਼ਰੂਰੀ ਹੈ। ਇਸ ਲਈ ਕਿੱਟ ਲੈਣ ਲਈ ਜਦੋਂ ਉਹ ਗਏ ਤਾਂ ਪਿੱਛੋਂ ਕੈਦੀ ਫ਼ਰਾਰ ਹੋ ਗਿਆ।

Advertisement

Advertisement
Tags :
ਸਿਵਲਹਸਪਤਾਲਕਿੱਟਕੈਦੀਜਲੰਧਰ:ਪੀਪੀਈਪੁਲੀਸਫ਼ਰਾਰਵਿੱਚੋਂ
Advertisement