For the best experience, open
https://m.punjabitribuneonline.com
on your mobile browser.
Advertisement

ਜਲੰਧਰ ਪੁਲੀਸ ਵੱਲੋਂ 24 ਘੰਟਿਆਂ ’ਚ ਕਤਲ ਕੇਸ ਹੱਲ

06:36 AM Apr 23, 2024 IST
ਜਲੰਧਰ ਪੁਲੀਸ ਵੱਲੋਂ 24 ਘੰਟਿਆਂ ’ਚ ਕਤਲ ਕੇਸ ਹੱਲ
Advertisement

ਹਤਿੰਦਰ ਮਹਿਤਾ
ਜਲੰਧਰ, 22 ਅਪਰੈਲ
ਪੁਲੀਸ ਨੇ ਇੱਕ ਨਾਬਾਲਗ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮ੍ਰਿਤਕ ਦੀ ਪਹਿਚਾਣ ਜਾਰਜ ਉਰਫ਼ ਕੱਟਾ ਪੁੱਤਰ ਸਵਰਗੀ ਹਰਬੰਸ ਲਾਲ ਵਾਸੀ ਪਿੰਡ ਸੰਸਾਰਪੁਰ ਵਜੋਂ ਹੋਈ ਹੈ ਅਤੇ ਇਸ ਤੋਂ ਬਾਅਦ ਥਾਣਾ ਸਦਰ ਵਿੱਚ ਐਫ.ਆਈ.ਆਰ ਕੀਤੀ ਗਈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਤਕਨੀਕੀ ਅਤੇ ਮਨੁੱਖੀ ਜਾਣਕਾਰੀ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜਾਰਜ ਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਸੋਨੀਆ ਪਤਨੀ ਵਿਜੇ ਕੁਮਾਰ ਨਾਲ ਕਥਿਤ ਨਾਜਾਇਜ਼ ਸਬੰਧ ਸਨ ਪਰ ਜਾਰਜ ਸੋਨੀਆ ਦੀ ਸਹੇਲੀ ਗੋਮਤੀ ਉਰਫ਼ ਪ੍ਰੀਤੀ ਪਤਨੀ ਅਜੈ ਅਤੇ ਕਾਜਲ ਪਤਨੀ ਵਿਸ਼ਾਲ ਨਾਲ ਵੀ ਸਬੰਧ ਬਣਾਉਣਾ ਚਾਹੁੰਦਾ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੋਨੀਆ ਨੇ ਇਸ ਦਾ ਵਿਰੋਧ ਕੀਤਾ ਅਤੇ ਉਸ ਨੇ ਆਪਣੇ ਨੌਂ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਜਾਰਜ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ਼ ਖੱਬੂ ਉਰਫ਼ ਖੰਨਾ ਵਾਸੀ ਪਿੰਡ ਬੰਬੀਆਂਵਾਲ, ਸੋਹੇਲ ਉਰਫ਼ ਪਰੋਠਾ ਵਾਸੀ ਪਿੰਡ ਬੰਬੀਵਾਲ, ਜਗਪ੍ਰੀਤ ਉਰਫ਼ ਜੱਗੂ ਵਾਸੀ ਪਿੰਡ ਬੰਬੀਵਾਲ, ਜਸਕਰਨ ਸਿੰਘ ਉਰਫ ਮੱਲੂ ਵਾਸੀ ਪਿੰਡ ਮੱਲੂ, ਮਨਜੀਤ ਉਰਫ ਮਾਨ ਵਾਸੀ ਪਿੰਡ ਰਹਿਮਾਨਪੁਰ, ਸੋਨੀਆ ਪਤਨੀ ਵਿਜੇ ਕੁਮਾਰ ਵਾਸੀ ਪਿੰਡ ਸੰਸਾਰਪੁਰ, ਪ੍ਰੀਤੀ ਪਤਨੀ ਅਜੈ ਵਾਸੀ ਲਾਲ ਕੁਰਤੀ ਛਾਉਣੀ, ਕਾਜਲ ਪਤਨੀ ਵਿਸ਼ਾਲ ਵਾਸੀ ਪਿੰਡ ਧੀਣਾ ਅਤੇ ਸੋਨੂੰ ਉਰਫ਼ ਕਾਲੀ ਪੁੱਤਰ ਜਸਪਾਲ ਉਰਫ਼ ਨਿੱਕਾ ਵਾਸੀ ਪਿੰਡ ਬੰਬੀਵਾਲ ਸਮੇਤ ਇੱਕ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਹੋਰ ਮੁਲਜ਼ਮ ਅਜੈਦੀਪ ਸਿੰਘ ਵਾਸੀ ਪਿੰਡ ਬੰਬੀਵਾਲ ਅਜੇ ਫਰਾਰ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Advertisement

Advertisement
Author Image

Advertisement
Advertisement
×