For the best experience, open
https://m.punjabitribuneonline.com
on your mobile browser.
Advertisement

ਜਲੰਧਰ: ਸੇਵਾ ਕੇਂਦਰਾਂ ਵਿੱਚ ਕੰਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

08:44 AM Feb 16, 2024 IST
ਜਲੰਧਰ  ਸੇਵਾ ਕੇਂਦਰਾਂ ਵਿੱਚ ਕੰਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਜਲੰਧਰ ਵਿਚਲੇ ਇਕ ਸੇਵਾ ਕੇਂਦਰ ਦੀ ਬਾਹਰੀ ਝਲਕ।
Advertisement

ਹਤਿੰਦਰ ਮਹਿਤਾ
ਜਲੰਧਰ, 15 ਫਰਵਰੀ
ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਕੈਂਪਾਂ ਕਾਰਨ ਸੁਵਿਧਾ ਕੇਂਦਰਾਂ ਵਿੱਚ ਆਪਣੇ ਕੰਮਾਂ ਕਰਵਾਉਣ ਲਈ ਆਉਂਦੇ ਲੋਕਾਂ ਨੂੰ ਮੁਲਾਜ਼ਮਾਂ ਦੀ ਘਾਟ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਕੱਲ੍ਹ ਸੇਵਾ ਕੇਂਦਰਾਂ ’ਚ ਸਿਰਫ ਦੋ ਜਾਂ ਤਿੰਨ ਹੀ ਮੁਲਾਜ਼ਮ ਹਾਜ਼ਰ ਹੁੰਦੇ ਹਨ ਤੇ ਬਾਕੀ ਮੁਲਾਜ਼ਮਾਂ ਨੂੰ ਵਿਸ਼ੇੇਸ਼ ਕੈਂਪਾਂ ਵਿਚ ਕੰਮ ਕਰਨ ਲਈ ਭੇਜਿਆ ਜਾ ਰਿਹਾ ਹੈ। ਅੱਜ ਵੱਖ-ਵੱਖ ਸੇਵਾ ਕੇਦਰਾਂ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਕਈ ਕੇਂਦਰ ਵਾਲੇ ਆਫਲਾਈਨ ਕੰਮ (ਜਿਵੇਂ ਜਨਮ ਅਤੇ ਮੈਰਿਜ ਸਰਟੀਫਿਕੇਟ ’ਤੇ ਡੀਸੀ ਦੇ ਕਾਊਂਟਰ ਸਾਈਨ) ਨਹੀਂ ਕਰ ਰਹੇ। ਸੇਵਾ ਕੇਂਦਰਾਂ ਵਿਚ ਤਾਇਨਾਤ ਮੁਲਾਜ਼ਮ ਇਹ ਕਹਿ ਕੇ ਲੋਕਾਂ ਵਾਪਸ ਮੋੜ ਰਹੇ ਹਨ ਕਿ ਜਲੰਧਰ ਡਾਕ ਲੈ ਕੇ ਜਾਣ ਵਾਲੇ ਮੁਲਾਜ਼ਮ ਕੈਂਪ ਵਿਚ ਗਏ ਹਨ। ਇਸ ਲਈ ਉਹ ਜਲੰਧਰ ਦੇ ਮੁੱਖ ਕੇਂਦਰ ਵਿਚ ਜਾ ਕੇ ਹੀ ਆਪਣਾ ਕੰਮ ਕਰਵਾ ਲੈਣ। ਅੱਜ ਆਦਮਪੁਰ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਆਏ ਨਿਸ਼ਚੇ ਨੇ ਦੱਸਿਆ ਕਿ ਉਹ ਆਪਣੀ ਭੈਣ ਦਾ ਜਨਮ ਅਤੇ ਮੈਰਿਜ ਸਰਟੀਫਿਕੇਟ ਡੀਸੀ ਤੋਂ ਕਾਊਂਟਰ ਸਾਈਨ ਕਰਵਾਉਣ ਲਈ ਆਇਆ ਸੀ ਤਾਂ ਉਥੇ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਉਕਤ ਸੇਵਾ ਕੇਂਦਰ ਵਿਚ ਆਫਲਾਈਨ ਕੰਮ ਬੰਦ ਹੈ ਇਸ ਲਈ ਉਹ ਜਲੰਧਰ ਦੇ ਮੁੱਖ ਸੇਵਾ ਕੇਂਦਰ ਵਿਚ ਜਾ ਕੇ ਕੰਮ ਕਰਵਾਉਣ। ਇਸੇ ਤਰ੍ਹਾਂ ਅਲਾਵਲਪੁਰ ਸੇਵਾ ਕੇਂਦਰ ਵਿਚ ਕੰਮ ਕਰਵਾਉਣ ਆਏ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਇੱਕ ਵਜੇ ਦਾ ਕੰਮ ਕਰਵਾਉਣ ਲਈ ਆਇਆ ਸੀ ਪਰ ਸਟਾਫ ਦੀ ਘਾਟ ਕਾਰਨ ਉਸ ਦਾ ਕੰਮ ਸ਼ਾਮ ਤੱਕ ਨਹੀਂ ਹੋਇਆ।
ਜਲੰਧਰ ਦੇ ਇੱਕ ਸੇਵਾ ਕੇਂਦਰ ਵਿਚ ਮੁਸਕਾਨ ਨੇ ਦੱਸਿਆ ਕਿ ਉਹ ਆਧਾਰ ਕਾਰਡ ਅਪਡੇਟ ਕਰਵਾਉਣ ਆਈ ਸੀ ਪਰ ਸਟਾਫ ਨਾ ਹੋਣ ਕਾਰਨ ਉਸ ਦਾ ਆਧਾਰ ਅਪਡੇਟ ਨਹੀਂ ਹੋਇਆ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×