ਜਲੰਧਰ ਦੇ ਹੋਟਲ ਮਾਲਕ ਨਾਲ ਤਿੰਨ ਕਰੋੜ ਦੀ ਠੱਗੀ
11:13 AM Sep 02, 2024 IST
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਸਤੰਬਰ
ਇੱਥੋਂ ਦੇ ਇੱਕ ਹੋਟਲ ਕਾਰੋਬਾਰੀ ਰਾਜਨ ਚੋਪੜਾ ਨਾਲ ਕਰੀਬ 3 ਕਰੋੜ ਰੁਪਏ ਦੀ ਠੱਗੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਨ ਚੋਪੜਾ ਦੇ ਬਿਆਨਾਂ ’ਤੇ ਥਾਣਾ ਭਾਰਗਵ ਕੈਂਪ ’ਚ 5 ਜਣਿਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਰਾਜਨ ਚੋਪੜਾ ਰਾਮਾਡਾ ਹੋਟਲ ਦੇ ਮਾਲਕ ਹਨ ਤੇ ਉਹ ਸੇਂਟ ਸੋਲਜ਼ਰ ਗਰੁੱਪ ਦੇ ਪਰਿਵਾਰ ਨਾਲ ਵੀ ਸਬੰਧਤ ਹਨ। ਕਮਿਸ਼ਨਰੇਟ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਰਾਜਨ ਚੋਪੜਾ ਨੇ ਕਿਹਾ ਹੈ ਕਿ ਉਹ ਉਮੇਸ਼ ਦੇ ਜ਼ਰੀਏ ਦਿੱਲੀ ’ਚ ਰਹਿਣ ਵਾਲੇ ਮੁਲਜ਼ਮਾਂ ਦੇ ਸੰਪਰਕ `ਚ ਆਇਆ ਸੀ। ਮੁਲਜ਼ਮਾਂ ਨੇ ਕੋ-ਵਰਕਿੰਗ ਸਪੇਸ ਕਾਰੋਬਾਰ ਨੂੰ ਭਰੋਸੇ ਵਿੱਚ ਲਿਆ ਸੀ ਅਤੇ ਇਸ ਵਿੱਚ ਨਿਵੇਸ਼ ਕਰਕੇ ਮੁਨਾਫ਼ਾ ਕਮਾਉਣ ਦਾ ਵਾਅਦਾ ਕੀਤਾ ਸੀ। ਪੀੜਤ ਨਾਲ 3 ਕਰੋੜ ਰੁਪਏ ਦਾ ਸੌਦਾ ਤੈਅ ਹੋਇਆ ਸੀ। ਜਦੋਂ ਮੁਲਜ਼ਮਾਂ ਨੂੰ ਪੈਸੇ ਮਿਲੇ ਤਾਂ ਉਨ੍ਹਾਂ ਨੇ ਨਾ ਤਾਂ ਕੋਈ ਪੂੰਜੀ ਨਿਵੇਸ਼ ਕਾਰਵਾਈ ਕੀਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ।
Advertisement
Advertisement