For the best experience, open
https://m.punjabitribuneonline.com
on your mobile browser.
Advertisement

ਜਲੰਧਰ: ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦਾ ਸ਼ਾਨਦਾਰ ਸਵਾਗਤ

11:29 AM Jun 02, 2024 IST
ਜਲੰਧਰ  ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦਾ ਸ਼ਾਨਦਾਰ ਸਵਾਗਤ
ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਵੋਟ ਪਾਉਣ ਮਗਰੋਂ ਖੁਸ਼ੀ ਜ਼ਾਹਰ ਕਰਦੀਆਂ ਹੋਈਆਂ ਔਰਤਾਂ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 1 ਜੂਨ
ਵੋਟਿੰਗ ਦੇ ਤਜ਼ਰਬੇ ਨੂੰ ਵਧਾਉਣ ਲਈ ਜ਼ਿਲ੍ਹੇ ਭਰ ਦੇ 97 ਮਾਡਲ ਪੋਲਿੰਗ ਸਟੇਸ਼ਨਾਂ ਨੇ ਵੋਟਰਾਂ ਦਾ ਲਾਲ ਕਾਰਪੇਟ, ​​ਲੋਕ ਨਾਚ, ਰੰਗੋਲੀਆਂ ਅਤੇ ਫੁੱਲਾਂ ਅਤੇ ਬੂਟੇ ਵੰਡ ਕੇ ਸਵਾਗਤ ਕੀਤਾ। ਜ਼ਿਲ੍ਹੇ ਦੇ ਮਾਡਲ ਬੂਥਾਂ ਵਿੱਚ ਫਿਲੌਰ ਵਿਧਾਨ ਸਭਾ ਹਲਕੇ ਵਿੱਚ 9, ਸ਼ਾਹਕੋਟ ਵਿੱਚ 17, ਨਕੋਦਰ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਵਿੱਚ 10-10, ਆਦਮਪੁਰ ਵਿੱਚ 11 ਸ਼ਾਮਲ ਹਨ। ਆਲ ਵਿਮੈੱਨ ਬੂਥ ਵਜੋਂ ਮਨੋਨੀਤ ਕੀਤੇ ਗਏ ਬੂਥ ਨੂੰ ਗੁਲਾਬੀ ਰੰਗ ਵਿੱਚ ਸਜਾਇਆ ਗਿਆ ਸੀ, ਜਦੋਂਕਿ ਗੁਲਾਬ ਦੇਵੀ ਰੋਡ ’ਤੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਬੂਥ ਅਪਾਹਜ ਲੋਕਾਂ ਲਈ ਤਿਆਰ ਕੀਤਾ ਗਿਆ ਸੀ। ਲਾਡੋਵਾਲੀ ਰੋਡ ’ਤੇ ਇੱਕ ਕਾਲਜ ਵਿੱਚ ਇੱਕ ਯੂਥ-ਥੀਮ ਵਾਲਾ ਬੂਥ ਸਥਾਪਤ ਕੀਤਾ ਗਿਆ ਸੀ। ਗਰੀਨ ਬੂਥ ਟੈਂਟ ਤੋਂ ਲੈ ਕੇ ਸੈਲਫੀ ਪੁਆਇੰਟਾਂ ਤੱਕ ਪੂਰੀ ਤਰ੍ਹਾਂ ਹਰੇ ਰੰਗ ਦੀ ਸਜਾਵਟ ਕੀਤੀ ਗਈ ਸੀ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਵੋਟਰਾਂ ਨੂੰ ਬੂਟੇ ਵੰਡੇ ਗਏ।
ਆਦਰਸ਼ ਨਗਰ ਦੇ ਐਮਜੀਐਨ ਪਬਲਿਕ ਸਕੂਲ ਅਤੇ ਨਕੋਦਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ, ਦੋਵੇਂ ਗੁਲਾਬੀ ਬੂਥਾਂ ਵਿੱਚ ਵੋਟਰਾਂ ਦਾ ਸਵਾਗਤ ਲਾਲ ਕਾਰਪੇਟ, ​​ਰੰਗੋਲੀਆਂ ਅਤੇ ਪ੍ਰੇਰਨਾਦਾਇਕ ਪੇਂਟਿੰਗਾਂ ਨਾਲ ਕੀਤਾ ਗਿਆ। ਬਜ਼ੁਰਗ ਵੋਟਰ ਕਮਲੇਸ਼ ਕੁਮਾਰੀ (72) ਨੇ ਐਚਐਮਵੀ ਕਾਲਜ ਬੂਥ ’ਤੇ ਸੈੱਟਅੱਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਇੱਥੇ ਆਪਣੀ ਵੋਟ ਪਾਉਣ ਦਾ ਆਨੰਦ ਆਇਆ। ਪਹਿਲੀ ਵਾਰ ਵੋਟਰਾਂ ਨੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਪਣੀ ਸਿਆਹੀ ਵਾਲੀ ਉਂਗਲ ਦੀ ਫੋਟੋ ਖਿੱਚਣ ਅਤੇ ਇਸਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਭਿਆਨਕ ਗਰਮੀ ਦਾ ਸਾਹਸ ਕਰਨ ਅਤੇ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਹ ਵੋਟਿੰਗ ਦੇ ਇਨਾਮ ਵਜੋਂ ਵੱਖ-ਵੱਖ ਕੈਫ਼ੇ, ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਛੋਟਾਂ ਦਾ ਲਾਭ ਲੈਣ ਲਈ ਵੀ ਉਤਾਵਲੇ ਸਨ।

Advertisement

Advertisement
Author Image

Advertisement
Advertisement
×